NHS ਬਾਊਲ ਕੈਂਸਰ ਸਕ੍ਰੀਨਿੰਗ: ਟੈਸਟ ਕਿੱਟ ਦੀ ਵਰਤੋਂ ਨਾਲ ਸਬੰਧਤ ਹਦਾਇਤਾ (Punjabi)
ਅੱਪਡੇਟ ਕੀਤਾ 2 ਅਕਤੂਬਰ 2024
Applies to England
1. ਟੈਸਟ ਕਿੱਟ ਦੀ ਵਰਤੋਂ ਨਾਲ ਸਬੰਧਤ ਹਦਾਇਤਾ
ਬਾਲ ਪੈੱਨ ਦੀ ਮਦਦ ਨਾਲ ਸੈਂਪਲ ਉੱਪਰ ਤਾਰੀਖ ਲਿਖੋ
ਆਪਣੇ ਮਲ ਨੂੰ ਇਕੱਤਰ ਕਰਨ ਲਈ ਕੰਟੇਨਰ ਜਾਂ ਟਾਇਲਪ ਪੇਪਰ ਦੀਆਂ ਪਰਤਾਂ ਵਰਤੋ
ਆਪਣੇ ਮਲ ਨੂੰ ਟਾਇਲਟ ਦੇ ਪਾਣੀ ਦੇ ਸੰਪਰਕ ਵਿਚ ਨਾ ਆਉਣ ਦਿਓ
ਸੈਂਪਲ ਬੋਤਲ ਨੂੰ ਖੋਲ੍ਹਣ ਲਈ ਢੱਕਣ ਨੂੰ ਘਮਾਓ
ਜਦੋਂ ਤੱਕ ਸਾਰੇ ਨਿਸ਼ਾਨ ਪੂਰੇ ਨਹੀਂ ਹੋ ਜਾਂਦੇ ਤੱਦ ਤੱਕ ਮਲ ਦੇ ਉੱਪਰ ਡੰਡੀ ਨੂੰ ਖੁਰਚ ਕੇ ਸੈਂਪਲ ਇਕੱਤਰ ਕਰੋ
ਸਾਨੂੰ ਜਾਂਚ ਲਈ ਥੋੜਾ ਜਿਹਾ ਹੀ ਮਲ ਚਾਹੀਦਾ ਹੈ। ਕਿਰਪਾ ਕਰਕੇ ਵਾਧੂ ਨਮੂਨਾ ਨਾ ਲਵੋ!
ਡੰਡੀ ਨੂੰ ਵਾਪਸ ਬੋਤਲ ਵਿਚ ਪਾਓ ਅਤੇ ਢੱਕਣ ਨੂੰ ਬੰਦ ਕਰਨ ਲਈ ‘ਕਲਿਕ’ ਕਰੋ
ਬੋਤਲ ਨੂੰ ਵਰਤਣ ਦੇ ਬਾਅਦ ਦੁਬਾਰਾ ਨਾ ਖੋਲ੍ਹੋ
ਵਰਤੋਂ ਦੇ ਬਾਅਦ ਕਿਰਪਾ ਕਰਕੇ ਆਪਣੇ ਹੱਥ ਧੋਵ
ਇਹ ਯਕੀਨੀ ਬਣਾਓ ਕਿ ਤੁਸੀਂ ਸੈਂਪਲ ਬੋਤਲ ਉੱਪਰ ਤਾਰੀਖ ਲਿਖੀ ਹੈ
ਸੈਂਪਲ ਬੋਤਲ ਨੂੰ ਮੁਹੱਈਆ ਕਰਵਾਏ ਗਏ ਵਾਪਸ ਭੇਜਣ ਦੇ ਲਿਫ਼ਾਫ਼ੇ ਵਿਚ ਪਾ ਦਿਓ
ਟੇਪ ਨੂੰ ਹਟਾ ਦਿਓ, ਲਿਫ਼ਾਫ਼ੇ ਨੂੰ ਸੀਲ ਕਰੋ ਅਤੇ ਪੋਸਟ ਕਰ ਦਿਓ
ਜਿੰਨੀ ਜਲਦੀ ਸੰਭਵ ਹੋ ਸਕੇ ਇਸਨੂੰ ਭੇਜ ਦਿਓ