ਤੁਹਾਡੇ ਸਕ੍ਰੀਨਿੰਗ ਨਤੀਜੇ: ਤੁਹਾਨੂੰ ਵੱਡਾ ਪੇਟ ਵਿਚਲਾ ਏਓਰਟਿਕ ਐਨਿਉਰਿਜ਼ਮ (AAA) ਹੈ
ਅੱਪਡੇਟ ਕੀਤਾ 19 ਨਵੰਬਰ 2024
Applies to England
ਪਬਲਿਕ ਹੈਲਥ ਇੰਗਲੈਂਡ (PHE) ਨੇ ਇਹ ਜਾਣਕਾਰੀ NHS ਦੀ ਤਰਫ਼ੋਂ ਤਿਆਰ ਕੀਤੀ ਹੈ। ਇਸ ਜਾਣਕਾਰੀ ਵਿੱਚ, ਸ਼ਬਦ ‘ਅਸੀਂ’ ਦਾ ਮਤਲਬ ਉਸ NHS ਸੇਵਾ ਤੋਂ ਹੈ ਜੋ ਸਕ੍ਰੀਨਿੰਗ ਮੁਹੱਈਆ ਕਰਦਾ ਹੈ।
1. ਇਹ ਪਰਚਾ ਕਿਸਦੇ ਲਈ ਹੈ
ਇਹ ਪਰਚਾ ਉਹਨਾਂ ਮਰਦਾਂ ਲਈ ਜਾਣਕਾਰੀ ਮੁਹੱਈਆ ਕਰਦਾ ਹੈ ਜਿਨ੍ਹਾਂ ਨੂੰ ਪੇਟ ਵਿਚਲੇ ਏਓਰਟਿਕ ਐਨਿਉਰਿਜ਼ਮ ਦੀ ਸਕ੍ਰੀਨਿੰਗ (Abdominal Aortic Aneurysm ਜਾਂ AAA ਸਕ੍ਰੀਨਿੰਗ ਵੀ ਕਿਹਾ ਜਾਂਦਾ ** ਹੈ) ਰਾਹੀਂ ਪਤਾ ਲੱਗਾ ਹੈ ਕਿ ਉਹਨਾਂ ਨੂੰ ** ਵੱਡਾ ਐਨਿਉਰਿਜ਼ਮ** ਹੈ।
ਜਦੋਂ ਤੁਹਾਡੀ ਸਕ੍ਰੀਨਿੰਗ ਕੀਤੀ ਗਈ ਸੀ ਤਾਂ ਸਾਨੂੰ ਪਤਾ ਲੱਗਾ ਕਿ ਤੁਹਾਡੀ ਏਓਰਟਾ (ਮਹਾਧਮਣੀ) ਆਮ ਨਾਲੋਂ ਕਾਫੀ ਚੌੜੀ ਹੈ। ਇਸਦਾ ਮਤਲਬ ਹੈ ਕਿ ਤੁਹਾਨੂੰ ਵੱਡਾ ਪੇਟ ਵਿਚਲਾ ਏਓਰਟਿਕ ਐਨਿਉਰਿਜ਼ਮ ਹੈ ਜਿਸਦੇ ਲਈ ਇਲਾਜ – ਆਮ ਤੌਰ ‘ਤੇ ਸਰਜਰੀ – ਦੀ ਲੋੜ ਹੋ ਸਕਦੀ ਹੈ। ਸਕ੍ਰੀਨ ਕੀਤੇ ਗਏ 1,000 ਵਿੱਚੋਂ ਲਗਭਗ 1 ਮਰਦ ਨੂੰ ਵੱਡਾ AAA ਹੁੰਦਾ ਹੈ। ਹੁਣ ਅਸੀਂ ਹੋਰ ਟੈਸਟਾਂ ਅਤੇ ਸੰਭਾਵੀ ਇਲਾਜ ਬਾਰੇ ਗੱਲ ਕਰਨ ਲਈ ਇੱਕ ਮਾਹਰ ਨਾਲ ਤੁਹਾਡੀ ਮੁਲਾਕਾਤ ਕਰਵਾਉਣ ਵਾਸਤੇ ਅਪਾਇੰਟਮੈਂਟ ਦਾ ਪ੍ਰਬੰਧ ਕਰਾਂਗੇ।
2. ਪੇਟ ਵਿਚਲਾ ਏਓਰਟਿਕ ਐਨਿਉਰਿਜ਼ਮ ਕੀ ਹੈ
ਏਓਰਟਾ (ਮਹਾਧਮਣੀ) ਤੁਹਾਡੇ ਸਰੀਰ ਨੂੰ ਖੂਨ ਪਹੁੰਚਾਉਣ ਵਾਲੀ ਖੂਨ ਦੀ ਮੁੱਖ ਨਾੜੀ ਹੈ। ਇਹ ਤੁਹਾਡੇ ਦਿਲ ਤੋਂ ਹੇਠਾਂ ਤੁਹਾਡੀ ਛਾਤੀ ਅਤੇ ਪੇਟ ਵਿੱਚੋਂ ਦੀ ਹੋ ਕੇ ਜਾਂਦੀ ਹੈ।
ਕੁਝ ਲੋਕਾਂ ਵਿੱਚ, ਜਿਵੇਂ-ਜਿਵੇਂ ਉਹਨਾਂ ਦੀ ਉਮਰ ਵੱਧਦੀ ਹੈ, ਪੇਟ ਵਿੱਚ ਏਓਰਟਾ ਦੀ ਕੰਧ ਕਮਜ਼ੋਰ ਹੋ ਸਕਦੀ ਹੈ। ਉਸ ਤੋਂ ਬਾਅਦ ਇਹ ਫੈਲ ਸਕਦੀ ਹੈ ਅਤੇ ਪੇਟ ਵਿਚਲੇ ਏਓਰਟਿਕ ਐਨਿਉਰਿਜ਼ਮ ਦਾ ਰੂਪ ਲੈ ਸਕਦੀ ਹੈ।
3. ਵੱਡਾ AAA ਕਿੰਨਾ ਗੰਭੀਰ ਹੁੰਦਾ ਹੈ
ਵੱਡਾ ਐਨਿਉਰਿਜ਼ਮ ਬਹੁਤ ਗੰਭੀਰ ਹੋ ਸਕਦਾ ਹੈ ਕਿਉਂਕਿ ਜਿਵੇਂ-ਜਿਵੇਂ ਏਓਰਟਾ ਦੀ ਕੰਧ ਫੈਲਦੀ ਹੈ, ਇਹ ਕਮਜ਼ੋਰ ਹੋ ਜਾਂਦੀ ਹੈ ਅਤੇ ਫੱਟ ਸਕਦੀ ਹੈ, ਜਿਸਦੇ ਕਾਰਨ ਸਰੀਰ ਅੰਦਰ ਖੂਨ ਵੱਗ ਸਕਦਾ ਹੈ। ਇਹ ਇੱਕ ਡਾਕਟਰੀ ਸੰਕਟਕਾਲ ਹੈ। ਜਦੋਂ ਐਨਿਉਰਿਜ਼ਮ ਫੱਟਦਾ ਹੈ ਤਾਂ 100 ਵਿੱਚੋਂ ਲਗਭਗ 85 ਲੋਕਾਂ ਦੀ ਮੌਤ ਹੋ ਜਾਂਦੀ ਹੈ।
ਐਨਿਉਰਿਜ਼ਮ ਦੀ ਮੁਰੰਮਤ ਕਰਨ ਲਈ ਸਰਜਰੀ ਤੋਂ ਜੋਖਮਾਂ ਦੀ ਤੁਲਨਾ ਵਿੱਚ ਵੱਡੇ AAA ਦੇ ਫੱਟ ਜਾਣ ਦਾ ਜੋਖਮ ਜ਼ਿਆਦਾ ਹੁੰਦਾ ਹੈ।
4. ਇਸ ਤੋਂ ਬਾਅਦ ਕੀ ਹੋਵੇਗਾ
ਅਸੀਂ ਤੁਹਾਡੇ ਵੇਰਵੇ ਇੱਕ ਨਾੜੀ ਬਾਰੇ ਮਾਹਰ ਟੀਮ (ਵੈਸਕੁਲਰ ਟੀਮ) ਨੂੰ ਦਿੱਤੇ ਹਨ ਜੋ ਅਗਲੇ 2 ਹਫਤਿਆਂ ਵਿੱਚ ਤੁਹਾਨੂੰ ਅਪਾਇੰਟਮੈਂਟ ਦੇਣਗੇ। ਮਾਹਰ:
- ਤੁਹਾਡੇ ਤੋਂ ਤੁਹਾਡੇ ਡਾਕਟਰੀ ਇਤਿਹਾਸ ਬਾਰੇ ਪੁੱਛੇਗਾ
- ਪੂਰਾ ਮੁਆਇਨਾ ਕਰੇਗਾ
- ਤੁਹਾਡੀ ਆਮ ਸਿਹਤ ਦਾ ਮੁਲਾਂਕਣ ਕਰਨ ਲਈ ਤੁਹਾਡੇ ਦਿਲ, ਫੇਫੜਿਆਂ ਅਤੇ ਗੁਰਦਿਆਂ ਦੇ ਹੋਰ ਟੈਸਟਾਂ ਦਾ ਪ੍ਰਬੰਧ ਕਰ ਸਕਦਾ ਹੈ
- ਤੁਹਾਡੇ ਨਾਲ ਇਲਾਜ ਦੇ ਫਾਇਦਿਆਂ ਅਤੇ ਜੋਖਮਾਂ ਬਾਰੇ ਗੱਲ ਕਰੇਗਾ
- ਤੁਹਾਡੇ ਕਿਸੇ ਵੀ ਪ੍ਰਸ਼ਨਾਂ ਦਾ ਉੱਤਰ ਦੇਵੇਗਾ
ਤੁਹਾਡੇ ਜੀਪੀ ਨੂੰ ਤੁਹਾਡੇ ਸਕੈਨ ਦੇ ਨਤੀਜਿਆਂ ਬਾਰੇ ਦੱਸੇਗਾ।
5. ਆਪਰੇਸ਼ਨ
ਸਕ੍ਰੀਨਿੰਗ ਦੁਆਰਾ ਪਤਾ ਲੱਗੇ ਐਨਿਉਰਿਜ਼ਮ ਲਈ ਇਲਾਜ ਆਮ ਤੌਰ ‘ਤੇ ਬਹੁਤ ਪ੍ਰਭਾਵੀ ਹੁੰਦਾ ਹੈ।
ਪਰ, ਸਾਰੇ ਆਪਰੇਸ਼ਨਾਂ ਦੇ ਜੋਖਮ ਹੁੰਦੇ ਹਨ ਅਤੇ AAA ਦੀ ਮੁਰੰਮਤ ਕਰਨ ਲਈ ਸਰਜਰੀ ਦੇ ਬਾਅਦ 60 ਵਿੱਚੋਂ ਲਗਭਗ 1 ਵਿਅਕਤੀ ਦੀ ਮੌਤ ਹੋ ਜਾਂਦੀ ਹੈ। ਜਦੋਂ ਤੁਸੀਂ ਨਾੜੀ ਸਬੰਧੀ ਮਾਹਰ ਟੀਮ ਨੂੰ ਮਿਲਦੇ ਹੋ, ਤਾਂ ਉਹ ਤੁਹਾਡੇ ਨਾਲ ਇਲਾਜ ਅਤੇ ਸੰਭਾਵੀ ਜੋਖਮਾਂ ਬਾਰੇ ਗੱਲ ਕਰਨਗੇ।
5.1 ਕੀ ਆਪਰੇਸ਼ਨ ਤੁਹਾਡੇ ਲਈ ਸਹੀ ਹੈ
ਮਾਹਰ ਤੁਹਾਡੇ ਨਾਲ ਤੁਹਾਡੇ ਲਈ ਸਹੀ ਇਲਾਜ ਬਾਰੇ ਗੱਲ ਕਰੇਗਾ। ਬਹੁਤ ਘੱਟ ਗਿਣਤੀ ਵਿੱਚ ਮਰਦਾਂ ਲਈ ਸਰਜਰੀ ਦੇ ਬਹੁਤ ਵੱਡੇ ਜੋਖਮ ਹੋ ਸਕਦੇ ਹਨ ਜਾਂ ਸ਼ਾਇਦ ਸਰਜਰੀ ਸੰਭਵ ਨਾ ਹੋਵੇ। ਇਹ ਤਾਂ ਹੋ ਸਕਦਾ ਹੈ ਜੇ ਤੁਹਾਨੂੰ ਹੋਰ ਡਾਕਟਰੀ ਸਮੱਸਿਆਵਾਂ ਹੋਣ। ਕੁਝ ਮਾਮਲਿਆਂ ਵਿੱਚ, ਜਿੱਥੇ ਡਾਕਟਰੀ ਸਮੱਸਿਆ ਵਿੱਚ ਸੁਧਾਰ ਨਹੀਂ ਹੋਵੇਗਾ, ਹੋ ਸਕਦਾ ਹੈ ਸਰਜਰੀ ਉਚਿਤ ਨਾ ਹੋਵੇ।
ਆਪਰੇਸ਼ਨ ਕਰਵਾਉਣਾ ਤੁਹਾਡੀ ਮਰਜ਼ੀ ਹੁੰਦੀ ਹੈ। ਜੇ ਤੁਸੀਂ ਆਪਰੇਸ਼ਨ ਨਹੀਂ ਕਰਵਾਉਂਦੇ ਹੋ, ਤਾਂ ਮਾਹਰ ਟੀਮ ਤੁਹਾਡੇ ਨਾਲ ਹੋਰ ਚੋਣਾਂ ਬਾਰੇ ਗੱਲ ਕਰੇਗੀ।
6. ਆਪਣੀ ਸਿਹਤ ਦਾ ਧਿਆਨ ਰੱਖਣਾ
ਹੇਠਾਂ ਦਿੱਤੇ ਸੁਝਾਅ ਤੁਹਾਡੀ ਸਿਹਤ ਦਾ ਧਿਆਨ ਰੱਖਣ ਵਿੱਚ ਤੁਹਾਡੀ ਮਦਦ ਕਰ ਸਕਦੇ ਹਨ:
- ਜੇ ਤੁਸੀਂ ਤਮਾਕੂਨੋਸ਼ੀ ਕਰਦੇ ਹੋ ਤਾਂ ਤੁਸੀਂ ਇਸ ਨੂੰ ਘਟਾਓ ਜਾਂ ਬੰਦ ਕਰਨ ਦੀ ਕੋਸ਼ਿਸ਼ ਕਰਨ ਲਈ ਮਦਦ ਲਵੋ
- ਯਕੀਨੀ ਬਣਾਓ ਕਿ ਤੁਹਾਡਾ ਬਲੱਡ ਪ੍ਰੈਸ਼ਰ ਸਧਾਰਨ ਹੈ – ਜੇ ਤੁਸੀਂ ਹਾਲ ਵਿੱਚ ਇਸ ਦੀ ਜਾਂਚ ਨਹੀਂ ਕਰਵਾਈ ਹੈ, ਤਾਂ ਇਸ ਦੀ ਜਾਂਚ ਕਰਵਾਉਣੀ ਚੰਗੀ ਗੱਲ ਹੈ
- ਸਿਹਤਮੰਦ, ਸੰਤੁਲਿਤ ਖੁਰਾਕ ਖਾਓ ਅਤੇ ਚਰਬੀਦਾਰ ਭੋਜਨ ਨੂੰ ਘਟਾਓ
- ਜੇ ਤੁਹਾਡਾ ਭਾਰ ਵੱਧ ਹੈ ਤਾਂ ਭਾਰ ਘਟਾਉਣ ਦੀ ਕੋਸ਼ਿਸ਼ ਕਰੋ
- ਨਿਯਮਿਤ ਤੌਰ ‘ਤੇ ਕਸਰਤ ਕਰੋ
- ਜੇ ਤੁਸੀਂ ਸ਼ਰਾਬ ਪੀਂਦੇ ਹੋ ਤਾਂ ਸਮਝਦਾਰੀ ਵਾਲੀਆਂ ਸੀਮਾਵਾਂ ਦੇ ਅੰਦਰ ਰਹੋ
ਤੁਹਾਨੂੰ ਆਪਣੀ ਜੀਵਨਸ਼ੈਲੀ ਵਿੱਚ ਕੋਈ ਹੋਰ ਤਬਦੀਲੀਆਂ ਕਰਨ ਦੀ ਲੋੜ ਨਹੀਂ ਹੈ ਅਤੇ ਕਿਸੇ ਵੀ ਖੇਡਾਂ ਜਾਂ ਸ਼ੌਕਾਂ ਨੂੰ ਜਾਰੀ ਰੱਖਣਾ ਚਾਹੀਦਾ ਹੈ।
ਤੁਹਾਡੀ ਜੀਪੀ ਪ੍ਰੈਕਟਿਸ ਤੁਹਾਨੂੰ ਉਪਰੋਕਤ ਸਾਰੀਆਂ ਗੱਲਾਂ ਬਾਰੇ ਸਲਾਹ ਦੇ ਸਕੇਗੀ ਅਤੇ ਹੋ ਸਕਦਾ ਹੈ ਕਿ ਉਹ ਤੁਹਾਨੂੰ ਦਵਾਈ ਦੇਣਾ ਜਾਂ ਤੁਹਾਡੀ ਵਰਤਮਾਨ ਦਵਾਈ ਦੀ ਸਮੀਖਿਆ ਕਰਨੀ ਚਾਹੇ।
7. ਲੱਛਣ
ਜੇ ਤੁਹਾਨੂੰ ਐਨਿਉਰਿਜ਼ਮ ਹੈ, ਤਾਂ ਆਮ ਤੌਰ ‘ਤੇ ਤੁਸੀਂ ਕੋਈ ਲੱਛਣ ਨਹੀਂ ਦੇਖੋਗੇ, ਇਸ ਲਈ ਇਸ ਦੀ ਕੋਈ ਸੰਭਾਵਨਾ ਨਹੀਂ ਹੈ ਕਿ ਤੁਹਾਨੂੰ ਵੱਡੇ ਐਨਿਉਰਿਜ਼ਮ ਦੇ ਕਾਰਨ ਕੋਈ ਦਰਦ ਜਾਂ ਬੇਆਰਾਮੀ ਹੋਵੇਗੀ।
ਜੇ ਤੁਸੀਂ ਕਿਸੇ ਵੀ ਕਾਰਨ ਕਰਕੇ ਹਸਪਤਾਲ ਜਾਂਦੇ ਹੋ, ਤਾਂ ਤੁਹਾਨੂੰ ਸਟਾਫ ਨੂੰ ਦੱਸਣਾ ਚਾਹੀਦਾ ਹੈ ਕਿ ਤੁਹਾਨੂੰ ਸਕ੍ਰੀਨਿੰਗ ਰਾਹੀਂ ਪੇਟ ਵਿਚਲੇ ਏਓਰਟਿਕ ਐਨਿਉਰਿਜ਼ਮ ਦਾ ਪਤਾ ਲੱਗਾ ਹੈ।
ਜੇ ਸਕ੍ਰੀਨਿੰਗ ਦੇ ਨਤੀਜੇ ਬਾਰੇ ਤੁਹਾਡੇ ਕੋਈ ਪ੍ਰਸ਼ਨ ਹੋਣ, ਤਾਂ ਤੁਸੀਂ ਆਪਣੇ ਸਥਾਨਕ ਸਕ੍ਰੀਨਿੰਗ ਪ੍ਰੋਗਰਾਮ ਨੂੰ ਫੋਨ ਕਰ ਸਕਦੇ ਹੋ। ਜੇ ਤੁਸੀਂ ਆਮ ਤੌਰ ‘ਤੇ ਬਿਮਾਰ ਮਹਿਸੂਸ ਕਰਦੇ ਹੋ, ਤਾਂ ਤੁਹਾਨੂੰ ਆਪਣੇ ਜੀਪੀ ਨਾਲ ਗੱਲ ਕਰਨੀ ਚਾਹੀਦੀ ਹੈ।
7.1 ਐਨਿਉਰਿਜ਼ਮ ਫੱਟ ਜਾਣ ਦੇ ਲੱਛਣ
ਇਹ ਮਹੱਤਵਪੂਰਨ ਹੈ ਕਿ ਤੁਹਾਨੂੰ AAA ਫੱਟ ਜਾਣ ਦੇ ਲੱਛਣਾਂ ਬਾਰੇ ਪਤਾ ਹੋਵੇ।
ਜੇ ਤੁਹਾਨੂੰ ਪੇਟ ਅਤੇ/ਜਾਂ ਪਿੱਠ ਦੇ ਹੇਠਲੇ ਹਿੱਸੇ ਵਿੱਚ ਗੰਭੀਰ ਅਤੇ ਲਗਤਾਰ ਦਰਦ ਦੇ ਲੱਛਣ ਹੋਣ, ਤਾਂ ਤੁਹਾਨੂੰ ਐਕਸੀਡੈਂਟ ਐਂਡ ਇਮਰਜੇਂਸੀ ਡਿਪਾਰਟਮੈਂਟ ਰਾਹੀਂ ਤੁਰੰਤ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ ਯਕੀਨੀ ਬਣਾਓ ਕਿ ਤੁਸੀਂ ਡਾਕਟਰੀ ਸਟਾਫ ਨੂੰ ਦੱਸਦੇ ਹੋ ਕਿ ਤੁਹਾਨੂੰ AAA ਹੈ।
ਜੇ ਸਕ੍ਰੀਨਿੰਗ ਦੇ ਨਤੀਜੇ ਬਾਰੇ ਤੁਹਾਡੇ ਕੋਈ ਪ੍ਰਸ਼ਨ ਹੋਣ, ਤਾਂ ਤੁਸੀਂ ਆਪਣੇ ਸਥਾਨਕ ਸਕ੍ਰੀਨਿੰਗ ਪ੍ਰੋਗਰਾਮ ਨੂੰ ਫੋਨ ਕਰ ਸਕਦੇ ਹੋ। ਜੇ ਤੁਸੀਂ ਆਮ ਤੌਰ ‘ਤੇ ਬਿਮਾਰ ਮਹਿਸੂਸ ਕਰਦੇ ਹੋ, ਤਾਂ ਤੁਹਾਨੂੰ ਆਪਣੇ ਜੀਪੀ ਨਾਲ ਗੱਲ ਕਰਨੀ ਚਾਹੀਦੀ ਹੈ।
8. ਨਜ਼ਦੀਕੀ ਪਰਿਵਾਰ
ਜੇ ਤੁਹਾਡੇ ਭਰਾ, ਭੈਣ ਜਾਂ ਮਾਤਾ/ਪਿਤਾ ਨੂੰ ਪੇਟ ਵਿਚਲਾ ਏਓਰਟਿਕ ਐਨਿਉਰਿਜ਼ਮ ਹੈ, ਜਾਂ ਹੋਇਆ ਸੀ ਤਾਂ ਤੁਹਾਨੂੰ AAA ਹੋਣ ਦਾ ਜੋਖਮ ਵੱਧ ਜਾਂਦਾ ਹੈ।
ਇਸ ਲਈ ਤੁਹਾਨੂੰ ਆਪਣੇ ਭਰਾਵਾਂ, ਭੈਣਾਂ ਜਾਂ ਬੱਚਿਆਂ ਨੂੰ ਦੱਸ ਦੇਣਾ ਚਾਹੀਦਾ ਹੈ ਕਿ ਤੁਹਾਨੂੰ AAA ਹੋਣ ਦਾ ਮਤਲਬ ਹੈ ਕਿ ਉਹਨਾਂ ਨੂੰ ਵੀ ਇਸਦਾ ਜੋਖਮ ਹੈ। ਉਹ, ਜਿਸ ਉਮਰ ‘ਤੇ ਤੁਹਾਡੇ AAA ਦਾ ਪਤਾ ਲੱਗਾ ਸੀ, ਉਸ ਨਾਲੋਂ 5 ਸਾਲ ਘੱਟ ਉਮਰ ‘ਤੇ ਆਪਣੇ ਜੀਪੀ ਨੂੰ ਸਕੈਨ ਕਰਵਾਉਣ ਬਾਰੇ ਪੁੱਛ ਸਕਦੇ ਹਨ।
9. ਡ੍ਰਾਇਵਿੰਗ
ਕਾਰ ਦੇ ਡ੍ਰਾਈਵਰ:
- ਜੇ ਤੁਹਾਡਾ ਐਨਿਉਰਿਜ਼ਮ 6 ਸੈਂਟੀਮੀਟਰ ਤੋਂ ਵੱਧ ਜਾਂਦਾ ਹੈ ਤਾਂ ਤੁਹਾਡੇ ਲਈ DVLA ਨੂੰ ਦੱਸਣਾ ਜ਼ਰੂਰੀ ਹੁੰਦਾ ਹੈ।
- ਜੇ ਤੁਹਾਡਾ ਐਨਿਉਰਿਜ਼ਮ ਵੱਧ ਕੇ 6.5 ਸੈਂਟੀਮੀਟਰ ਹੋ ਜਾਂਦਾ ਹੈ ਤਾਂ ਤੁਹਾਡਾ ਲਾਇਸੈਂਸ ਮੁਲਤਵੀ ਕਰ ਦਿੱਤਾ ਜਾਵੇਗਾ।
- ਤੁਹਾਡੇ ਐਨਿਉਰਿਜ਼ਮ ਦਾ ਸਫਲਤਾ ਨਾਲ ਇਲਾਜ ਕਰ ਦਿੱਤੇ ਜਾਣ ਬਾਅਦ ਤੁਹਾਡਾ ਲਾਇਸੈਂਸ ਬਹਾਲ ਕਰ ਦਿੱਤਾ ਜਾਵੇਗਾ।
ਬੱਸ, ਕੋਚ ਅਤੇ ਲਾਰੀ ਡ੍ਰਾਈਵਰ:
- ਤੁਹਾਡੇ ਲਈ DVLA ਨੂੰ ਇਹ ਸੂਚਿਤ ਕਰਨਾ ਜ਼ਰੂਰੀ ਹੈ ਕਿ ਤੁਹਾਨੂੰ ਐਨਿਉਰਿਜ਼ਮ ਹੈ।
- ਤੁਹਾਡਾ ਲਾਇਸੈਂਸ ਮੁਲਤਵੀ ਕਰ ਦਿੱਤਾ ਜਾਵੇਗਾ।
- ਤੁਹਾਡੇ ਐਨਿਉਰਿਜ਼ਮ ਦਾ ਸਫਲਤਾ ਨਾਲ ਇਲਾਜ ਕਰ ਦਿੱਤੇ ਜਾਣ ਬਾਅਦ ਤੁਹਾਡਾ ਲਾਇਸੈਂਸ ਬਹਾਲ ਕਰ ਦਿੱਤਾ ਜਾਵੇਗਾ।
10. ਸਿਹਤ-ਸੰਬੰਧੀ ਬੀਮਾ
ਯਾਤਰਾ ਜਾਂ ਸਿਹਤ ਨਾਲ ਸਬੰਧਤ ਕਿਸੇ ਹੋਰ ਬੀਮੇ ਲਈ ਦਰਖਾਸਤ ਦਿੰਦੇ ਸਮੇਂ ਜੇ ਤੁਸੀਂ ਆਪਣੇ AAA ਬਾਰੇ ਦੱਸਦੇ ਹੋ ਤਾਂ ਤੁਹਾਡੇ ਤੋਂ ਵਾਧੂ ਪ੍ਰੀਮਿਅਮ ਲਿਆ ਜਾ ਸਕਦਾ ਹੈ ਜਾਂ ਤੁਹਾਡੀ ਬਿਮਾਰੀ ਨੂੰ ਬੀਮਾ ਕਵਰ ਤੋਂ ਬਾਹਰ ਕਰ ਦਿੱਤਾ ਜਾਵੇਗਾ। ਬੀਮਾ ਕਵਰ ਲੱਭਦੇ ਸਮੇਂ, ਕੋਈ ਬ੍ਰੋਕਰ ਮਦਦ ਕਰ ਸਕਦਾ ਹੈ। ਬ੍ਰਿਟਿਸ਼ ਇਨਸ਼ੋਰੈਂਸ ਬ੍ਰੋਕਰਸ ਐਸੋਸਿਏਸ਼ਨ ਇੱਕ ‘ਬ੍ਰੋਕਰ ਲੱਭੋ’ ਸੇਵਾ ਚਲਾਉਂਦੀ ਹੈ। [their website] ‘ਤੇ ਜਾਓ(https://www.biba.org.uk) ਜਾਂ 0370 950 1790 ‘ਤੇ ਕਾਲ ਕਰੋ।
11. ਵਧੇਰੇ ਜਾਣਕਾਰੀ
ਤੁਹਾਨੂੰ ਹੋਰ ਜਾਣਕਾਰੀ ਇੱਥੇ ਮਿਲ ਸਕਦੀ ਹੈ:
- ਤੁਹਾਡੀ GP ਪ੍ਰੈਕਟਿਸ
- ਤੁਹਾਡਾ ਸਥਾਨਕ ਸਕ੍ਰੀਨਿੰਗ ਪ੍ਰੋਗਰਾਮ
- NHS ਚੋਇਸੀਜ਼
- ਸਰਕੁਲੇਸ਼ਨ ਫਾਉਂਡੇਸ਼ਨ
- ਬ੍ਰਿਟਿਸ਼ ਹਾਰਟ ਫਾਉਂਡੇਸ਼ਨ
ਇਹ ਪਤਾ ਲਗਾਓ ਕਿ ਪਬਲਿਕ ਹੈਲਥ ਇੰਗਲੈਂਡ ਅਤੇ NHS ਤੁਹਾਡੀ ਸਕ੍ਰੀਨਿੰਗ ਜਾਣਕਾਰੀ ਦੀ ਵਰਤੋਂ ਅਤੇ ਰੱਖਿਆ ਕਿਵੇਂ ਕਰਦੇ ਹਨ।
ਪਤਾ ਕਰੋ ਕਿ ਸਕ੍ਰੀਨਿੰਗ ਤੋਂ ਬਾਹਰ ਹੋਣ ਦੀ ਚੋਣ ਕਿਵੇਂ ਕਰਨੀ ਹੈ।