ਸੇਧ

ਜਾਣ-ਪਛਾਣ

ਅੱਪਡੇਟ ਕੀਤਾ 18 ਦਸੰਬਰ 2024

1. ਸਕ੍ਰੀਨਿੰਗ ਟੈਸਟ

ਸਕ੍ਰੀਨਿੰਗ ਟੈਸਟਾਂ ਦੀ ਵਰਤੋਂ ਲੋਕਾਂ ਨੂੰ ਸਿਹਤ ਦੀ ਸਮੱਸਿਆ ਦੇ ਵੱਧ ਮੌਕੇ ’ਤੇ ਲੱਭਣ ਲਈ ਕੀਤੀ ਜਾਂਦੀ ਹੈ। ਇਸਦਾ ਮਤਲਬ ਇਹ ਹੈ ਕਿ ਉਹ ਪਹਿਲਾਂ ਤੋਂ ਹੀ, ਸੰਭਾਵੀ ਤੌਰ ’ਤੇ ਵਧੇਰੇ ਪ੍ਰਭਾਵੀ ਇਲਾਜ ਪ੍ਰਾਪਤ ਕਰ ਸਕਦੇ ਹਨ, ਜਾਂ ਆਪਣੀ ਸਿਹਤ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਇਵੇਂ ਸੋਚਣ ਨਾਲ ਮਦਦ ਹੋਵੇਗੀ ਕਿ ਸਕ੍ਰੀਨਿੰਗ ਇੱਕ ਇਹੋ ਜਿਹੀ ਪ੍ਰਕਿਰਿਆ ਹੈ ਜਿਸ ਹੇਠ ਲੋਕਾਂ ਨੂੰ ਛਾਨਣੀ ਰਾਹੀਂ ਪੁਣਿਆ ਜਾਂਦਾ ਹੈ। ਬਹੁਤ ਸਾਰੇ ਲੋਕ ਇਸ ਵਿੱਚੋ ਸਿੱਧਾ ਹੀ ਨਿਕਲ ਜਾਂਦੇ ਹਨ ਪਰ ਕੁਝ ਥੋੜੀ ਗਿਣਤੀ ਦੇ ਲੋਕ ਇਸ ਛਾਨਣੀ ਵਿਚ ਫੱਸ ਜਾਂਦੇ ਹਨ। ਸੀਵ (sieve) ਟੈਸਟ ਵਿੱਚ ਪਹਿਚਾਣੇ ਗਏ ਲੋਕਾਂ ਨੂੰ ਸਿਹਤ ਸਮੱਸਿਆ ਹੋਣ ਦੀ ਵਧੇਰੇ ਸੰਭਾਵਨਾ ਸਮਝਿਆ ਜਾਂਦਾ ਹੈ।

ਸਕ੍ਰੀਨਿੰਗ ਟੈਸਟ ਪੂਰੀ ਤਰ੍ਹਾਂ ਵਾਸਤਵਿਕ ਨਹੀਂ ਹੰਦੇ। ਕੁਝ ਲੋਕਾਂ ਨੂੰ ਦੱਸਿਆ ਜਾਵੇਗਾ ਕਿ ਉਹ ਜਾਂ ਉਨ੍ਹਾਂ ਦੇ ਬੱਚੇ ਨੂੰ ਸਿਹਤ ਸਮੱਸਿਆ ਹੋਣ ਦੀ ਇੱਕ ਉੱਚ ਸੰਭਾਵਨਾ ਹੈ, ਜਦੋਂ ਕਿ ਅਸਲ ਵਿਚ ਉਨ੍ਹਾਂ ਨੂੰ ਸਮੱਸਿਆ ਨਹੀਂ ਹੁੰਦੀ। ਨਾਲ ਹੀ, ਕੁਝ ਲੋਕਾਂ ਨੂੰ ਦੱਸਿਆ ਜਾਵੇਗਾ ਕਿ ਉਹ ਜਾਂ ਉਨ੍ਹਾਂ ਦੇ ਬੱਚੇ ਨੂੰ ਸਿਹਤ ਸਮੱਸਿਆ ਹੋਣ ਦੀ ਘੱਟ ਸੰਭਾਵਨਾ ਹੈ, ਜਦੋਂ ਕਿ ਅਸਲ ਵਿੱਚ ਉਨ੍ਹਾਂ ਨੂੰ ਸਮੱਸਿਆ ਹੁੰਦੀ ਹੈ।

ਸਕ੍ਰੀਨਿੰਗ ਅਤੇ ਜਾਣਕਾਰੀ ਸੈਸ਼ਨਾਂ ਵਿੱਚ ਭਾਗ ਲੈਣ ਲਈ ਭਾਗੀਦਾਰਾਂ ਦਾ ਸਵਾਗਤ ਹੈ।

2. ਸਕ੍ਰੀਨਿੰਗ ਟੈਸਟਾਂ ਅਤੇ ਡਾਇਗਨੌਸਟਿਕ ਟੈਸਟਾਂ ਵਿੱਚ ਅੰਤਰ

ਸਕ੍ਰੀਨਿੰਗ ਟੈਸਟ ਇਹ ਪਤਾ ਲਗਾ ਸਕਦਾ ਹੈ ਕਿ ਤੁਸੀਂ ਜਾਂ ਤੁਹਾਡੇ ਬੱਚੇ ਨੂੰ ਸਿਹਤ ਸਮੱਸਿਆ ਹੋਣ ਦੀ ਉੱਚ ਜਾਂ ਘੱਟ ਸੰਭਾਵਨਾ ਹੈ ਜਾਂ ਨਹੀਂ। ਪਰ ਇਹ ਆਮ ਤੌਰ ‘ਤੇ ਤੁਹਾਨੂੰ ਨਿਸ਼ਚਿਤ ਤੌਰ ‘ਤੇ ਨਹੀਂ ਦੱਸ ਸਕਦਾ, ਇਸ ਲਈ ਜਿਨ੍ਹਾਂ ਲੋਕਾਂ ਦੀ ਕਿਸੇ ਸਮੱਸਿਆ ਦੀ ਉੱਚੀ ਸੰਭਾਵਨਾ ਵਜੋਂ ਪਛਾਣ ਹੁੰਦੀ ਹੈ, ਉਨ੍ਹਾਂ ਨੂੰ ਅਕਸਰ ਕਿਸੇ ਹੋਰ ਤਰ੍ਹਾਂ ਦੀ ਜਾਂਚ ਦੀ ਪੇਸ਼ਕਸ਼ ਕੀਤੀ ਜਾਂਦੀ ਹੈ। ਇਸ ਨੂੰ ਡਾਇਗਨੌਸਟਿਕ ਟੈਸਟ ਕਿਹਾ ਜਾਂਦਾ ਹੈ ਅਤੇ ਇਹ ਨਿਸ਼ਚਿਤ ਹਾਂ ਜਾਂ ਨਾਹ ਦਾ ਜਵਾਬ ਮੁਹੱਈਆ ਕਰਦਾ ਹੈ।

3. ਗਰਭ ਅਵਸਥਾ ਦੇ ਦੌਰਾਨ ਅਤੇ ਬਾਅਦ ਦੇ ਸਕ੍ਰੀਨਿੰਗ ਟੈਸਟ

ਤੁਹਾਨੂੰ ਤੁਹਾਡੀ ਗਰਭ ਅਵਸਥਾ ਦੌਰਾਨ ਸਕ੍ਰੀਨਿੰਗ ਟੈਸਟਾਂ ਦੀ ਪੇਸ਼ਕਸ਼ ਕੀਤੀ ਜਾਵੇਗੀ ਤਾਂ ਕਿ ਤੁਹਾਨੂੰ ਜਾਂ ਤੁਹਾਡੇ ਬੱਚੇ ਨੂੰ ਕਿਸੇ ਤਰ੍ਹਾਂ ਦੀ ਵੀ ਸਿਹਤ ਸੰਬੰਧੀ ਸਮੱਸਿਆ ਹੋਣ ਦੇ ਖ਼ਤਰਾ ਬਾਰੇ ਮਾਲੂਮਾਤ ਪ੍ਰਦਾਨ ਕੀਤੀ ਜਾ ਸਕੇ। ਟੈਸਟ ਤੁਹਾਡੀ ਮਦਦ ਉਸ ਦੇਖ-ਭਾਲ ਅਤੇ ਇਲਾਜ ਦੀ ਚੋਣ ਬਾਰੇ ਕਰ ਸਕਦੇ ਹਨ ਜਿਹੜੇ ਤੁਹਾਨੂੰ ਗਰਭ ਅਵਸਥਾ ਦੌਰਾਨ ਜਾਂ ਬੱਚੇ ਦੇ ਜਨਮ ਤੋਂ ਬਾਦ ਉਪਲੱਬਧ ਹਨ।

ਤੁਹਾਡੇ ਬੱਚੇ ਦੇ ਜਨਮ ਲੈਣ ਤੋਂ ਤੁਰੰਤ ਬਾਅਦ ਕੁਝ ਸਕ੍ਰੀਨਿੰਗ ਟੈਸਟਾਂ ਦੀ ਪੇਸ਼ਕਸ਼ ਕੀਤੀ ਜਾਂਦੀ ਹੈ। ਅਸੀਂ ਇਹਨਾਂ ਦੀ ਪੇਸ਼ਕਸ਼ ਕਰਦੇ ਹਾਂ ਤਾਂ ਜੋ ਤੁਹਾਡੇ ਬੱਚੇ ਨੂੰ ਲੋੜ ਪੈਣ ਤੇ ਜਿੰਨੀ ਛੇਤੀ ਹੋ ਸਕੇ ਉਚਿਤ ਇਲਾਜ ਦਿੱਤਾ ਜਾ ਸਕੇ।

ਇਕ ਵੀਡੀਓ ਦੇਖੋ ਜੋ ਦਰਸਾਉੰਦੀ ਹੈ ਕਿ ਕਿਹੜੇ ਟੈਸਟ ਗਰਭ ਅਵਸਥਾ ਦੇ ਦੌਰਾਨ ਅਤੇ ਤੁਹਾਡੇ ਬੱਚੇ ਦੇ ਜਨਮ ਤੋਂ ਬਾਅਦ ਉਪਲਬਧ ਹਨ।

ਤੁਹਾਡੇ ਅਤੇ ਤੁਹਾਡੇ ਬੱਚੇ ਲਈ ਸਕ੍ਰੀਨਿੰਗ ਟੈਸਟ ਦੀ ਵੀਡੀਓ

4. ਕੁਝ ਅਮਲ

ਜੇ ਤੁਸੀਂ ਜਾਣਦੇ ਹੋ ਕਿ, ਤੁਹਾਨੂੰ ਬੱਚੇ ਦੇ ਪਿਤਾ, ਜਾਂ ਪਰਿਵਾਰ ਦੇ ਕਿਸੇ ਮੈਂਬਰ ਨੂੰ ਸਿਹਤ ਸਮੱਸਿਆ ਹੈ, ਤਾਂ ਕਿਰਪਾ ਕਰਕੇ ਆਪਣੀ ਦਾਈ ਨੂੰ ਦੱਸੋ। ਜੇ ਤੁਸੀਂ ਸਕ੍ਰੀਨਿੰਗ ਟੈਸਟ ਦੇ ਨਤੀਜਿਆਂ ਦੀ ਉਡੀਕ ਕਰਦੇ ਸਮੇਂ ਘਰ ਜਾਂਦੇ ਹੋ, ਤਾਂ ਕਿਰਪਾ ਕਰਕੇ ਆਪਣੀ ਦਾਈ ਜਾਂ ਸਿਹਤ ਦੇ ਵਿਜ਼ਿਟਰ ਨੂੰ ਆਪਣੇ ਨਵੇਂ ਪਤੇ ਬਾਰੇ ਦੱਸੋ।

5. ਸਕ੍ਰੀਨਿੰਗ ਤੁਹਾਡੀ ਚੋਣ ਹੈ

ਚਾਹੇ ਹਰੇਕ ਟੈਸਟ ਕਰਵਾਉਣਾ ਹੈ ਜਾਂ ਨਹੀਂ, ਇਹ ਇੱਕ ਨਿੱਜੀ ਚੋਣ ਹੈ ਅਤੇ ਅਜਿਹੀ ਚੋਣ ਹੈ, ਜੋ ਸਿਰਫ ਤੁਸੀਂ ਕਰ ਸਕਦੇ ਹੋ। ਹਰ ਇੱਕ ਸਕ੍ਰੀਨਿੰਗ ਟੈਸਟ ਜਿਹੜਾ ਤੁਹਾਨੂੰ ਪੇਸ਼ ਕੀਤਾ ਜਾਂਦਾ ਹੈ ਤੁਸੀਂ ਉਸ ਬਾਰੇ ਵਿਚਾਰ-ਵਟਾਂਦਰਾ ਆਪਣੇ ਸਿਹਤ ਸੰਬੰਧੀ ਪੇਸ਼ਾਵਰ ਨਾਲ ਕਰ ਸਕਦੇ ਹੋ ਅਤੇ ਫਿਰ ਫ਼ੈਸਲਾ ਬਣਾ ਸਕਦੇ ਹੋ, ਆਪਣੇ ਹਾਲਾਤ ਨੂੰ ਵੇਖਦੇ ਹੋਏ, ਕਿ ਕੀ ਇਹ ਤੁਹਾਡੇ ਵਾਸਤੇ ਸਹੀ ਹੈ ਜਾਂ ਨਹੀਂ। ਤੁਸੀਂ ਕਿਸੇ ਵੀ ਪੜਾਅ ‘ਤੇ ਆਪਣਾ ਵਿਚਾਰ ਬਦਲ ਸਕਦੇ ਹੋ।

ਇੱਥੇ ਵਰਣਨ ਕੀਤੇ ਗਏ ਕੁਝ ਸਕ੍ਰੀਨਿੰਗ ਟੈਸਟਾਂ, ਜਿਵੇਂ ਕਿ ਛੂਤ ਦੀਆਂ ਬੀਮਾਰੀਆਂ ਲਈ ਖੂਨ ਦੇ ਟੈਸਟ; ਅੱਖਾਂ ਦੀ ਜਾਂਚ, ਜੇ ਤੁਹਾਨੂੰ ਡਾਇਬਟੀਜ਼ ਹੈ; ਅਤੇ ਨਵਜੰਮੇ ਬੱਚੇ ਲਈ ਟੈਸਟ, ਦੀ NHS ਦੁਆਰਾ ਸਿਫਾਰਸ਼ ਕੀਤੀ ਜਾਂਦੀ ਹੈ। ਇਵੇਂ ਇਸ ਵਾਸਤੇ ਕੀਤਾ ਜਾਂਦਾ ਹੈ ਕਿਉਂਕਿ ਇਨ੍ਹਾਂ ਟੈਸਟਾਂ ਦੇ ਨਤੀਜੇ ਇਹ ਪੱਕਾ ਬਣਾਉਣ ਵਿੱਚ ਮਦਦ ਕਰਦੇ ਹਨ ਕਿ ਤੁਹਾਨੂੰ ਜਾਂ ਤੁਹਾਡੇ ਬੱਚੇ ਨੂੰ ਗੰਭੀਰ ਸਮੱਸਿਆਵਾਂ ਵਾਸਤੇ ਜੀਵਨਮਈ ਉਪਾਅ ਦਿੱਤੇ ਜਾਣ।

ਸਿੱਕਲ ਸੈੱਲ ਰੋਗ ਅਤੇ ਥੈਲੇਸੀਮਿਆ ਲਈ ਗਰਭ ਅਵਸਥਾ ਵਿੱਚ ਸਕ੍ਰੀਨਿੰਗ ਟੈਸਟ, ਡਾਊਨ ਸਿੰਡਰੋਮ, ਐਡਵਰਡਸ ਸਿੰਡਰੋਮ, ਪਤਾਓ ਸਿੰਡਰੋਮ ਅਤੇ 20 ਹਫ਼ਤੇ ਦੇ ਸਕੈਨ ਬਹੁਤ ਹੀ ਨਿੱਜੀ ਫੈਸਲੇ ਹੋ ਸਕਦੇ ਹਨ। ਇਨ੍ਹਾਂ ਵਿੱਚ ਇਹ ਸ਼ਾਮਲ ਹੋ ਸਕਦੇ ਹਨ:

  • ਗਰਭਪਾਤ ਦੀ ਸੰਭਵ ਸੰਭਾਵਨਾ ਨਾਲ ਡਾਇਗਨੌਸਟਿਕ ਟੈਸਟ ਕਰਵਾਉਣਾ ਹੈ ਜਾਂ ਨਹੀਂ
  • ਆਪਣੀ ਗਰਭ ਅਸਵਥਾ ਨੂੰ ਜਾਰੀ ਰੱਖਣਾ ਜਾਂ ਖ਼ਤਮ ਕਰਨਾ

ਇਸ ਬਾਰੇ ਧਿਆਨ ਨਾਲ ਸੋਚਣਾ ਮਹੱਤਵਪੂਰਨ ਹੈ ਕਿ ਤੁਸੀਂ ਇਹ ਸਕ੍ਰੀਨਿੰਗ ਟੈਸਟ ਕਰਵਾਉਣਾ ਚਾਹੁੰਦੇ ਹੋ ਜਾਂ ਨਹੀਂ। ਤੁਹਾਡੇ ਫੈਸਲਿਆਂ ਦਾ ਸਨਮਾਨ ਕੀਤਾ ਜਾਵੇਗਾ ਅਤੇ ਸਿਹਤ ਦੇਖਭਾਲ ਪੇਸ਼ੇਵਰ ਤੁਹਾਡੀ ਸਹਾਇਤਾ ਕਰਨਗੇ। ਤੁਹਾਨੂੰ ਆਵਾਜ਼ ਉਠਾਉਣੀ ਚਾਹੀਦੀ ਹੈ ਜੇ ਤੁਸੀਂ ਮਹਿਸੂਸ ਕਰਦੇ ਹੋ ਕਿ ਤੁਹਾਡੇ ਫ਼ੈਸਲੇ ਦਾ ਸਤਿਕਾਰ ਨਹੀਂ ਕੀਤਾ ਜਾ ਰਿਹਾ ਹੈ।

6. ਹੋਰ ਸਹਾਇਤਾ

ਅਜਿਹੀਆਂ ਸੰਸਥਾਵਾਂ ਦੇ ਵੇਰਵੇ ਲਈ ਜਿਹੜੇ ਇਸ ਜਾਣਕਾਰੀ ਵਿੱਚ ਕਿਸੇ ਵੀ ਸ਼ਰਤ ਬਾਰੇ ਸਮਰਥਨ ਮੁਹੱਈਆ ਕਰ ਸਕਦੇ ਹਨ, ਦੇਖੋ https://www.nhs.uk/

7. ਸਕ੍ਰੀਨਿੰਗ ਅਤੇ NHS

ਚੰਗੇ ਸਬੂਤਾਂ ਦੇ ਆਧਾਰਿਤ ਨਹਸ ਇਸ ਗੱਲ ਦਾ ਨਿਰਨੇ ਬਣਾਉਂਦੀ ਹੈ ਕਿ ਕਿਹੜੇ ਸਕ੍ਰੀਨਿੰਗ ਟੈਸਟਾਂ ਦੀ ਪੇਸ਼ਕਸ਼ ਕੀਤੀ ਜਾਵੇd ਯੂਕੇ ਨੈਸ਼ਨਲ ਸਕ੍ਰੀਨਿੰਗ ਕਮੇਟੀ (UK National Screening Committee) (UK NSC) ਨਾਲ ਜਾਣਿਆ ਜਾਂਦਾ ਮਾਹਰਾਂ ਦਾ ਇੱਕ ਸਮੂਹ NHS ਨੂੰ ਸਲਾਹ ਦਿੰਦਾ ਹੈ। NHS ਰਾਹੀ ਮੁਹੱਈਆ ਕੀਤੇ ਸਾਰੇ ਸਕ੍ਰੀਨਿੰਗ ਟੈਸਟ ਮੁਫਤ ਹੁੰਦੇ ਹਨ। ਕੁਝ ਗੈਰਸਰਕਾਰੀ ਸੰਸਥਾਵਾਂ ਵੀ ਸਕ੍ਰੀਨਿੰਗ ਟੈਸਟ ਮੁਹੱਈਆ ਕਰਦੀਆਂ ਹਨ ਜਿਨ੍ਹਾਂ ਦੇ ਤੁਹਾਨੂੰ ਪੈਸੇ ਦੇਣੇ ਪੈਂਦੇ ਹਨ। NHS ਗੈਰਸਰਕਾਰੀ ਸਕ੍ਰੀਨਿੰਗ ਦੀ ਕੁਆਲਿਟੀ ਦੀ ਕੋਈ ਗਰੰਟੀ ਨਹੀਂ ਦਿੰਦਾ। ਹੋਰ ਜਾਣਕਾਰੀ ਪ੍ਰਾਪਤ ਕਰੋ ਪ੍ਰਾਈਵੇਟ ਸਕ੍ਰੀਨਿੰਗ ਬਾਰੇ ਸਲਾਹ

8. ਗੁਪਤਤਾ

ਪਤਾ ਕਰੋ ਕਿ ਪਬਲਿਕ ਹੈੱਲਥ ਇੰਗਲੈਂਡ (Public Health England) ਅਤੇ NHS ਕਿਵੇਂ ਤੁਹਾਡੀ ਸਕ੍ਰੀਨਿੰਗ ਜਾਣਕਾਰੀ ਦੀ ਵਰਤੋਂ ਅਤੇ ਇਸਨੂੰ ਸੁਰੱਖਿਅਤ ਕਰਦੇ ਹਨ

ਜੇ ਸਕ੍ਰੀਨਿੰਗ ਜਾਂ ਪ੍ਰੀ-ਨੈਟਲ ਡਾਇਗਨੌਸਟਿਕ (PND) ਦੇ ਟੈਸਟਾਂ ਤੋਂ ਪਤਾ ਲੱਗਦਾ ਹੈ ਕਿ ਤੁਹਾਡੇ ਬੱਚੇ ਕੋਲ ਕੁਝ ਹਾਲਤਾਂ ਹਨ, ਤਾਂ ਅਸੀਂ ਜਾਣਕਾਰੀ ਨੈਸ਼ਨਲ ਕਨਜੈਨੀਟਲ ਅਨੌਮਲੀ ਐਂਡ ਰੇਅਰ ਡੀਜ਼ੀਜਿਜ਼ ਰਜਿਸਟ੍ਰੇਸ਼ਨ ਸਰਵਿਸ (National Congenital Anomaly and Rare Diseases Registration Service) (NCARDRS) ਨੂੰ ਦੇਵਾਂਗੇ। ਇਸ ਵਿੱਚ ਸ਼ਾਮਲ ਹੈ:

  • ਸਿੱਕਲ ਸੈੱਲ ਰੋਗ ਜਾਂ ਥੈਲੇਸੀਮੀਆ
  • ਡਾਊਨ (Down’s) ਸਿੰਡਰੋਮ, ਐਡਵਰਡਸ (Edwards’) ਸਿੰਡਰੋਮ ਜਾਂ ਪਤਾਓ (Patau’s) ਸਿੰਡਰੋਮ
  • 20-ਹਫਤੇ ਦੇ ਸਕੈਨ ਦੁਆਰਾ ਪਛਾਣੀਆਂ ਗਈਆਂ ਹੋਰ ਹਾਲਤਾਂ

ਇਹ ਬੱਚਿਆਂ ਦਾ ਸੁਰੱਖਿਅਤ ਕੌਮੀ ਰਜਿਸਟਰ ਹੈ, ਜਿਨ੍ਹਾਂ ਦਾ ਜਨਮ ਬਹੁਤ ਅਸਧਾਰਨ ਹਾਲਤਾਂ ਸਮੇਤ ਹੁੰਦਾ ਹੈ। ਇਹ ਸਕ੍ਰੀਨਿੰਗ ਨੂੰ ਬਿਹਤਰ ਬਣਾਉਣ ਅਤੇ ਸਥਿਤੀ ਨੂੰ ਰੋਕਣ ਜਾਂ ਇਸ ਦਾ ਇਲਾਜ ਕਰਨ ਵਿਚ ਸਾਡੀ ਮਦਦ ਕਰਦਾ ਹੈ।\ ਰਜਿਸਟਰ ਦੀ ਚੋਣ ਕਰੋ ਜਾਂ ਹੋਰ ਜਾਣਕਾਰੀ ਲਓ। ਅਸੀਂ ਕਦੇ ਵੀ ਅਜਿਹੀ ਜਾਣਕਾਰੀ ਪ੍ਰਕਾਸ਼ਿਤ ਨਹੀਂ ਕਰਾਂਗੇ ਜਿਸ ਨਾਲ ਤੁਹਾਡੀ ਜਾਂ ਤੁਹਾਡੇ ਬੱਚੇ ਦੀ ਪਛਾਣ ਹੋ ਸਕੇ।

9. ਇਸ ਪਤ੍ਰਿਕਾ ਬਾਰੇ

ਜਨਤਕ ਸਿਹਤ ਇੰਗਲੈਂਡ (PHE) ਨੇ ਇਹ ਪਤ੍ਰਿਕਾ NHS ਦੀ ਤਰਫੋਂ ਤਿਆਰ ਕੀਤੀ।