ਸੁਣਨ-ਸ਼ਕਤੀ ਦਾ ਨੁਕਸਾਨ
ਅੱਪਡੇਟ ਕੀਤਾ 18 ਦਸੰਬਰ 2024
NHS ਦੁਆਰਾ ਸੁਣਨ ਸ਼ਕਤੀ ਦੇ ਨੁਕਸਾਨ ਲਈ ਸਕ੍ਰੀਨਿੰਗ ਦੀ ਸਿਫਾਰਸ਼ ਕੀਤੀ ਜਾਂਦੀ ਹੈ।
1. ਸਕ੍ਰੀਨਿੰਗ ਦਾ ਉਦੇਸ਼
ਇਹ ਉਨ੍ਹਾਂ ਬੱਚਿਆਂ ਦੀ ਲੱਭਤ ਵਾਸਤੇ ਹੈ ਜਿਨ੍ਹਾਂ ਦੀ ਸੁਣਵਾਈ ਵਿੱਚ ਨੁਕਸਾਨ ਹੋਵੇ ਤਾਂ ਕਿ ਉਨ੍ਹਾਂ ਨੂੰ ਸਹਾਇਤਾ ਅਤੇ ਸਲਾਹ ਸ਼ੁਰੂ ਤੋਂ ਹੀ ਮੁਹੱਈਆ ਕੀਤੀ ਜਾ ਸਕੇ।
2. ਇਸ ਹਾਲਤ ਬਾਰੇ
ਹਰ 1,000 ਵਿੱਚੋਂ 1 ਤੋਂ 2 ਬੱਚੇ ਇੱਕ ਜਾਂ ਦੋਵੇਂ ਕੰਨਾਂ ਵਿੱਚ ਸਥਾਈ ਤੌਰ ’ਤੇ ਸੁਣਨ ਸ਼ਕਤੀ ਦੇ ਨੁਕਸਾਨ ਸਮੇਤ ਪੈਦਾ ਹੁੰਦੇ ਹਨ। ਬਹੁਤ ਸਾਰੇ ਬੱਚੇ ਜਿਨ੍ਹਾਂ ਨੂੰ ਸੁਣਾਈ ਨਹੀਂ ਦਿੰਦਾ ਉਹ ਉਨ੍ਹਾਂ ਪਰਿਵਾਰਾਂ ਵਿੱਚ ਜਨਮ ਲੈਂਦੇ ਹਨ ਜਿਥੇ ਕੋਈ ਅਜਿਹਾ ਇਤਿਹਾਸ ਨਹੀਂ ਹੁੰਦਾ।
ਪੱਕੇ ਤੌਰ ਤੇ ਸੁਣਵਾਈ ਦੇ ਨੁਕਸਾਨ ਦਾ ਬੱਚੇ ਦੇ ਵਿਕਾਸ ਉਤੇ ਕਾਫੀ ਪ੍ਰਭਾਵ ਪੈਂਦਾ ਹੈ। ਸ਼ੁਰੂਆਤ ਵਿੱਚ ਹੀ ਇਸ ਦੀ ਲੱਭਤ ਨਾਲ ਬੱਚਿਆਂ ਦੀ ਬੋਲੀ ਅਤੇ ਭਾਸ਼ਾ ਦੇ ਹੁਨਰ ਵਿੱਚ ਉਸਰੀ ਦੀ ਸੰਭਾਵਨਾ ਬਿਹਤਰੀ ਨਾਲ ਕੀਤੀ ਜਾ ਸਕਦੀ ਹੈ। ਇਹ ਬੱਚਿਆਂ ਦੀ ਮੁੱਢਲੀ ਉਮਰ ਤੋਂ ਆਪਣੇ ਪਰਿਵਾਰ ਅਤੇ ਦੇਖਭਾਲ ਕਰਨ ਵਾਲਿਆਂ ਨਾਲ ਸੰਬੰਧ ਵਿੱਚ ਵਾਧਾ ਪਾਉਣ ਵਿੱਚ ਵੀ ਮਦਦ ਕਰ ਸਕਦਾ ਹੈ।
3. ਸਕ੍ਰੀਨਿੰਗ ਟੈਸਟ
ਡਿਸਚਾਰਜ ਤੋਂ ਪਹਿਲਾਂ ਹਸਪਤਾਲ ਵਿੱਚ ਤੁਹਾਨੂੰ ਸੁਣਨ ਸ਼ਕਤੀ ਦੇ ਸਕ੍ਰੀਨਿੰਗ ਟੈਸਟ ਦੀ ਪੇਸ਼ਕਸ਼ ਕੀਤੀ ਜਾਵੇਗੀ, ਜਾਂ ਜਦੋਂ ਤੁਸੀਂ ਘਰ ਵਿੱਚ ਹੋਵੋਗੇ, ਜਾਂ ਤੁਹਾਨੂੰ ਕਲੀਨਿਕ ਅਪੌਇੰਟਮੈਂਟ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਜਾਵੇਗਾ। ਕੁਝ ਖੇਤਰਾਂ ਵਿੱਚ, ਪਹਿਲੇ ਕੁਝ ਹਫ਼ਤਿਆਂ ਦੇ ਅੰਦਰ ਸਿਹਤ ਵਿਜ਼ਿਟਰ ਦੁਆਰਾ ਸਕ੍ਰੀਨਿੰਗ ਕੀਤੀ ਜਾਵੇਗੀ। ਆਦਰਸ਼ਕ ਰੂਪ ਵਿੱਚ, ਟੈਸਟ ਪਹਿਲੇ 4 ਤੋਂ 5 ਹਫ਼ਤਿਆਂ ਵਿੱਚ ਕੀਤਾ ਜਾਣਾ ਚਾਹੀਦਾ ਹੈ, ਪਰ ਇਹ 3 ਮਹੀਨਿਆਂ ਦੀ ਉਮਰ ਤੱਕ ਕੀਤਾ ਜਾ ਸਕਦਾ ਹੈ।
AOAE (ਆਟੋਮੇਟਿਡ ਓਟੋਅਕਾਓਸਟਿਕ ਐਮੀਸ਼ਨ) ਟੈਸਟ ਨਾਲ ਜਾਣੇ ਜਾਂਦੇ ਟੈਸਟ ਨੂੰ ਕੁਝ ਮਿੰਟ ਹੀ ਲੱਗਦੇ ਹਨ। ਤੁਹਾਡੇ ਬੱਚੇ ਦੇ ਕੰਨ ਵਿੱਚ ਇਕ ਛੋਟਾ ਜਿਹਾ ਨਰਮ ਕਿਨਾਰੇ ਵਾਲਾ ਈਅਰਪੀਸ ਰੱਖਿਆ ਜਾਂਦਾ ਹੈ ਅਤੇ ਸਾਫਟ ਕਲਿੱਕ ਕਰਨ ਦੀਆਂ ਆਵਾਜ਼ਾਂ ਚਲਾਈਆਂ ਜਾਂਦੀਆਂ ਹਨ। ਜੱਦ ਕੰਨ ਵਿੱਚ ਅਵਾਜ਼ ਆਉਂਦੀ ਹੈ, ਉਸ ਦਾ ਅੰਦਰੂਨੀ ਭਾਗ (ਜਿਸ ਨੂੰ ਕੋਚਲੀਆ ਕੀਹਾ ਜਾਂਦਾ ਹੈ) ਪ੍ਰਭਾਵਿਤ ਹੁੰਦਾ ਹੈ ਅਤੇ ਇਸ ਨੂੰ ਸਕ੍ਰੀਨਿੰਗ ਯੰਤਰ ਅਨੁਭਵ ਕਰ ਲੈਂਦੇ ਹਨ।
ਇਹ ਹਮੇਸ਼ਾ ਮੁਮਕਨ ਨਹੀਂ ਹੁੰਦਾ ਕਿ ਇਨ੍ਹਾਂ ਪ੍ਰਭਾਵਾਂ ਨੂੰ ਪਹਿਲੇ ਟੈਸਟ ਤੋਂ ਹੀ ਪ੍ਰਾਪਤ ਕਰ ਲਿਆ ਜਾਵੇ। ਇਸ ਦਾ ਇਹ ਮਤਲਭ ਨਹੀਂ ਕਿ ਤੁਹਾਡੇ ਬੱਚੇ ਨੂੰ ਸੁਣਵਾਈ ਦਾ ਕੋਈ ਨੁਕਸਾਨ ਹੈ। ਇਸ ਦਾ ਮਤਲਬ ਹੋ ਸਕਦਾ ਹੈ:
- ਜਦੋਂ ਤੁਹਾਡਾ ਟੈਸਟ ਕੀਤਾ ਗਿਆ ਸੀ ਉਦੋਂ ਤੁਹਾਡਾ ਬੱਚਾ ਅਸਥਿਰ ਹੋ ਗਿਆ ਸੀ।
- ਟੈਸਟ ਦੇ ਦੌਰਾਨ ਰੌਲਾ ਸੀ
- ਤੁਹਾਡੇ ਬੱਚੇ ਦੇ ਕੰਨ ਵਿੱਚ ਤਰਲ ਜਾਂ ਆਰਜ਼ੀ ਰੁਕਾਵਟ ਹੈ - ਇਹ ਬਹੁਤ ਆਮ ਹੈ ਅਤੇ ਸਮੇਂ ਨਾਲ ਠੀਕ ਹੋ ਜਾਂਦੀ ਹੈ
- ਤੁਹਾਡੇ ਬੱਚੇ ਦੀ ਸੁਣਨ ਦੀ ਸਮਰੱਥਾ ਦਾ ਨੁਕਸਾਨ ਹੋ ਗਿਆ ਹੈ
ਇਨ੍ਹਾਂ ਕੇਸਾਂ ਵਿੱਚ ਤੁਹਾਡੇ ਬੱਚੇ ਨੂੰ ਇੱਕ ਹੋਰ ਟੈਸਟ ਦੀ ਪੇਸ਼ਕਸ਼ ਕੀਤੀ ਜਾਵੇਗੀ। ਇਹ ਪਹਿਲੇ ਟੈਸਟ ਵਰਗਾ ਵੀ ਹੋ ਸਕਦਾ ਹੈ, ਜਾਂ ਇੱਕ ਹੋਰ ਕਿਸਮ ਦਾ ਜਿਸ ਨੂੰ ਏ ਏ ਬੀ ਆਰ (AABR) (ਔਟੌਮੇਟਿੱਡ ਔਡਿਟੋਰੀ ਬਰੇਨਸਟੈਮ ਰਿਸਪੌਂਸ) ਟੈਸਟ ਕਿਹਾ ਜਾਂਦਾ ਹੈ। ਇਸ ਵਿਚ ਤੁਹਾਡੇ ਬੱਚੇ ਦੇ ਸਿਰ ਅਤੇ ਗਰਦਨ ’ਤੇ 3 ਛੋਟੇ ਸੈਂਸਰ ਸ਼ਾਮਲ ਹੁੰਦੇ ਹਨ। ਨਰਮ ਜਿਹੇ ਹੈਡਫੋਨ ਤੁਹਾਡੇ ਬੱਚੇ ਦੇ ਕੰਨਾਂ ਨੂੰ ਲਾਏ ਜਾਂਦੇ ਹਨ ਅਤੇ ਮੱਧਮ ਜਹੀ ਕਲੀਕੰਗ ਅਵਾਜ਼ਾਂ ਵਜਾਈਆਂ ਜਾਂਦੀਆਂ ਹਨ। ਇਸ ਟੈਸਟ ਨੂੰ ਪੰਜ ਤੋਂ ਪੰਦਰਾਂ ਮਿੰਟਾਂ ਤੱਕ ਦਾ ਸਮਾਂ ਲੱਗਦਾ ਹੈ।
4. ਟੈਸਟ ਦੀ ਸੁਰੱਖਿਆ
ਇਸ ਟੈਸਟ ਨਾਲ ਕੋਈ ਵੀ ਖ਼ਤਰੇ ਸੰਯੁਕਤ ਨਹੀਂ ਹਨ।
5. ਸਕ੍ਰੀਨਿੰਗ ਕਰਵਾਉਣਾ ਤੁਹਾਡੀ ਚੋਣ ਹੈ
ਤੁਹਾਡੇ ਬੱਚੇ ਵਾਸਤੇ ਇਸ ਸਕ੍ਰੀਨਿੰਗ ਟੈਸਟ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ। ਸ਼ੁਰੂਆਤ ਵਿੱਚ ਹੀ ਸੁਣਵਾਈ ਦੇ ਨੁਕਸਾਨ ਦੀ ਲੱਭਤ ਤੁਹਾਡੇ ਬੱਚੇ ਦੇ ਵਿਕਾਸ ਵਾਸਤੇ ਬਹੁਤ ਮਹੱਤਵਪੂਰਨ ਹੈ।
6. ਟੈਸਟ ਨਾ ਕਰਵਾਉਣਾ
ਜੇ ਤੁਸੀਂ ਨਵਜਾਤ ਸੁਣਵਾਈ ਸਕ੍ਰੀਨਿੰਗ ਟੈਸਟ ਨਾ ਕਰਵਾਉਣ ਦਾ ਫੈਸਲਾ ਕਰਦੇ ਹੋ, ਤਾਂ ਤੁਹਾਡੇ ਬੱਚੇ ਦੇ ਵੱਡੀ ਉਮਰ ਦੇ ਹੋਣ ’ਤੇ ਸੁਣਨ-ਸ਼ਕਤੀ ਦੀ ਜਾਂਚ ਵਿੱਚ ਮਦਦ ਕਰਨ ਕਰਨ ਲਈ ਤੁਹਾਨੂੰ ਇਕ ਚੈੱਕਲਿਸਟ ਦਿੱਤੀ ਜਾਏਗੀ। ਜੇ ਤੁਹਾਡੇ ਕੋਲ ਕੋਈ ਚਿੰਤਾਵਾਂ ਹਨ, ਤਾਂ ਤੁਹਾਨੂੰ ਆਪਣੇ ਹੈਲਥ ਵਿਜ਼ਿਟਰ ਜਾਂ GP ਨਾਲ ਗੱਲ ਕਰਨੀ ਚਾਹੀਦੀ ਹੈ।
7. ਸੰਭਵ ਨਤੀਜੇ
ਜੇਕਰ ਤੁਹਾਡੇ ਬੱਚੇ ਦੇ ਦੋਵੇਂ ਕੰਨਾਂ ਵਿੱਚੋਂ ਸਾਫ ਜਵਾਬ ਮਿਲਦਾ ਹੈ ਤਾਂ ਉਨ੍ਹਾਂ ਵਿੱਚ ਕੋਈ ਵੀ ਸੁਣਵਾਈ ਦਾ ਨੁਕਸਾਨ ਨਹੀਂ ਹੈ। ਇਸ ਦੇ ਬਾਵਜੂਦ, ਨਵਜੰਮ ਲਈ ਸੁਣਵਾਈ ਵਾਲੀ ਸਕ੍ਰੀਨਿੰਗ ਹਰ ਤਰ੍ਹਾਂ ਦੇ ਸੁਣਵਾਈ ਨੁਕਸਾਨ ਦੀ ਸ਼ਨਾਖਤ ਨਹੀਂ ਕਰਦੀ ਅਤੇ ਬੱਚੇ ਬਾਅਦ ਵਿੱਚ ਸੁਣਵਾਈ ਦਾ ਨੁਕਸਾਨ ਪ੍ਰਦਰਸ਼ਿਤ ਕਰ ਸਕਦੇ ਹਨ। ਇਹ ਕਾਫੀ ਮਹੱਤਵਪੂਰਨ ਹੈ ਕਿ ਜਿਵੇਂ ਜਿਵੇਂ ਬੱਚਾ ਵੱਡਾ ਹੁੰਦਾ ਹੈ ਤੁਸੀਂ ਉਸ ਦੀ ਸੁਣਵਾਈ ਦੀ ਜਾਂਚ ਕਰਦੇ ਰਹੋ। ਉਹ ਸੂਚੀ ਜਿਹੜੀ ਤੁਹਾਡੇ ਬੱਚੇ ਦੀ ਪਰਸਨਲ ਚਾਇਲਡ ਹੈਲਥ ਰਿਕਾਰਡ (ਲਾਲ ਕਿਤਾਬ) ਵਿੱਚ ਹੈ ਉਹ ਦੱਸਦੀ ਹੈ ਕਿ ਤੁਸੀਂ ਇਹ ਕਿਵੇਂ ਕਰ ਸਕਦੇ ਹੋ। ਜੇਕਰ ਤੁਹਾਨੂੰ ਆਪਣੇ ਬੱਚੇ ਦੀ ਸੁਣਵਾਈ ਬਾਰੇ ਕੋਈ ਚਿੰਤਾ ਹੈ ਤਾਂ ਤੁਸੀਂ ਉਸ ਬਾਰੇ ਆਪਣੇ ਹੈਲਥ ਵਿਜ਼ਿਟਰ ਜਾਂ ਪਰਿਵਾਰਕ ਡਾਕਟਰ ਨਾਲ ਗੱਲ ਕਰ ਸਕਦੇ ਹੋ।
ਜੇਕਰ ਸਕ੍ਰੀਨਿੰਗ ਟੈਸਟ ਤੁਹਾਡੇ ਬੱਚੇ ਦੇ ਇੱਕ ਜਾਂ ਦੋਵੇਂ ਕੰਨਾਂ ਦਾ ਸਾਫ਼ ਜਵਾਬ ਨਹੀਂ ਦਿਖਾਉਂਦੀ ਤਾਂ ਇੱਕ ਅਪੌਇੰਟਮੈਂਟ ਔਡਿਔਲਜੀ ਨਾਲ ਸੁਣਵਾਈ ਦੇ ਵਿਸ਼ੇਸ਼ੱਗ ਵਾਸਤੇ ਬਣਾਈ ਜਾਵੇਗੀ।
ਹਰ 100 ਵਿੱਚੋਂ ਤਕਰੀਬਨ 2 ਤੋਂ 3 ਬੱਚੇ ਸਕ੍ਰੀਨਿੰਗ ਟੈਸਟਾਂ ’ਤੇ ਸਪੱਸ਼ਟ ਪ੍ਰਤੀਕਿਰਿਆ ਨਹੀਂ ਦਿਖਾਉਂਦੇ। ਵਧੇਰੇ ਟੈਸਟਾਂ ਵਾਸਤੇ ਭੇਜੇ ਜਾਣ ਦਾ ਜ਼ਰੂਰੀ ਤੌਰ ‘ਤੇ ਇਹ ਮਤਲਬ ਨਹੀਂ ਹੁੰਦਾ ਕਿ ਤੁਹਾਡੇ ਬੱਚੇ ਦੀ ਸੁਣਨ ਸ਼ਕਤੀ ਕਮਜ਼ੋਰ ਹੈ।
ਸੁਣਵਾਈ ਦੇ ਮਾਹਿਰ ਨੂੰ, ਤੁਹਾਡੇ ਬੱਚੇ ਦੀ ਸੁਣਨ-ਸ਼ਕਤੀ ਦੇ ਸਕ੍ਰੀਨਿੰਗ ਟੈਸਟ ਕਰਵਾਉਣ ਦੇ 4 ਹਫਤੇ ਦੇ ਅੰਦਰ, ਤੁਹਾਡੇ ਨਾਲ ਸੰਪਰਕ ਕਰਨਾ ਚਾਹੀਦਾ ਹੈ। ਜੇਕਰ ਤੁਹਾਡੇ ਬੱਚੇ ਦੀ ਸੁਣਨ ਸ਼ਕਤੀ ਕਮਜ਼ੋਰ ਹੈ ਤਾਂ ਇਹ ਮਹੱਤਵਪੂਰਨ ਹੈ ਕਿ ਤੁਸੀਂ ਅਪੌਇੰਟਮੈਂਟ ਤੇ ਹਾਜ਼ਰ ਹੋਵੋ।
8. ਮੇਰੇ ਨਤੀਜੇ ਪ੍ਰਾਪਤ ਕਰਨਾ
ਤੁਹਾਨੂੰ ਤੁਹਾਡੇ ਬੱਚੇ ਦੇ ਨਤੀਜੇ ਸੁਣਵਾਈ ਦੇ ਟੈਸਟ ਦੀ ਸਮਾਪਤੀ ਹੁੰਦੇ ਹੀ ਦੇ ਦਿੱਤੇ ਜਾਣਗੇ।
NHS.UK ’ਤੇ ਸਹਾਇਤਾ ਸਮੂਹਾਂ ਬਾਰੇ ਵਧੇਰੇ ਜਾਣਕਾਰੀ ਅਤੇ ਵੇਰਵੇ ਦੇਖੋ।
9. ਇਸ ਪਤ੍ਰਿਕਾ ਬਾਰੇ
ਜਨਤਕ ਸਿਹਤ ਇੰਗਲੈਂਡ (PHE) ਨੇ ਇਹ ਪਤ੍ਰਿਕਾ NHS ਦੀ ਤਰਫੋਂ ਤਿਆਰ ਕੀਤੀ।