ਸੇਧ

11 ਸਰੀਰਕ ਹਾਲਤਾਂ (20-ਹਫ਼ਤੇ ਦਾ ਸਕੈਨ)

ਅੱਪਡੇਟ ਕੀਤਾ 18 ਦਸੰਬਰ 2024

1. ਜਾਂਚ ਦਾ ਉਦੇਸ਼

ਇਹ ਜਾਂਚ 18 ਹਫ਼ਤੇ ਅਤੇ 20 ਹਫਤਿਆਂ ਦੇ 6 ਦਿਨ ਗਰਭ ਅਵਸਥਾ ਦੇ ਵਿਚਕਾਰ ਹੁੰਦੀ ਹੈ ਅਤੇ ਆਮ ਤੌਰ ਤੇ 20-ਹਫਤੇ ਦੀ ਜਾਂਚ ਵਜੋਂ ਜਾਣੀ ਜਾਂਦੀ ਹੈ। ਇਸਨੂੰ ਕਈ ਵਾਰ ਮੱਧ ਗਰਭ ਦੀ ਜਾਂਚ ਵੀ ਕਿਹਾ ਜਾਂਦਾ ਹੈ।

ਇਹ ਜਾਂਚ ਬੱਚੇ ਦੇ ਅੰਦਰ ਸਿਰਫ 11 ਵੱਖ-ਵੱਖ ਹਾਲਤਾਂ ਦਾ ਪਤਾ ਲਗਾਉਂਦੀ ਹੈ ਅਤੇ ਉਹ ਸਭ ਕੁਝ ਨਹੀਂ ਲੱਭ ਸਕਦੀ ਜੋ ਸ਼ਾਇਦ ਗਲਤ ਹੋਵੋ।

2. ਇਨ੍ਹਾਂ ਹਾਲਤਾਂ ਦੇ ਬਾਰੇ ਵਿੱਚ

ਸਕੈਨ ਕਾਫੀ ਵਿਸਤਾਰ ਨਾਲ ਬੱਚੇ ਦੀਆਂ ਹੱਡੀਆਂ, ਦਿਲ, ਦਿਮਾਗ, ਰੀੜ੍ਹ ਦੀ ਹੱਡੀ, ਚਿਹਰੇ, ਗੁਰਦੇ ਅਤੇ ਪੇਟ ਨੂੰ ਵੇਖੇਗਾ। ਜ਼ਿਆਦਾਤਰ ਮਾਮਲਿਆਂ ਵਿੱਚ ਇਹ ਜਾਂਚ ਦਰਸਾਏਗੀ ਕਿ ਬੱਚਾ ਉਮੀਦ ਦੇ ਅਨੁਸਾਰ ਵਿਕਸਤ ਹੋ ਰਿਹਾ ਲੱਗਦਾ ਹੈ ਪਰ ਕਈ ਵਾਰੀ ਕਿਸੇ ਹਾਲਤ ਦਾ ਪਤਾ ਲੱਗਦਾ ਹੈ ਜਾਂ ਕੋਈ ਸ਼ੱਕੀ ਹਾਲਤ ਹੁੰਦੀ ਹੈ। ਕੁਝ ਹਾਲਤਾਂ ਦੂਜੀਆਂ ਨਾਲੋਂ ਵਧੇਰੇ ਸਪੱਸ਼ਟ ਤੌਰ ‘ਤੇ ਦੇਖੀਆਂ ਜਾ ਸਕਦੀਆਂ ਹਨ। ਮਿਸਾਲ ਵੱਜੋ, ਕਈ ਬੱਚਿਆਂ ਨੂੰ ਔਪਨ ਸਪਾਇਨਾ ਬਿਫਡਾ ਦੀ ਸਮੱਸਿਆ ਹੁੰਦੀ ਹੈ, ਜਿਹੜੀ ਰੀੜ੍ਹ ਦੀ ਹੱਡੀ ਤੇ ਅਸਰ ਕਰਦੀ ਹੈ।

ਸਪਾਇਨਾ ਬਿਫਡਾ ਆਮ ਤੌਰ ਤੇ ਸਕੈਨ ਵਿੱਚ ਕਾਫੀ ਸਾਫ਼ ਵਿਖਾਈ ਦਿੰਦੀ ਹੈ ਅਤੇ ਉਹ ਬੱਚੇ ਜਿਨ੍ਹਾਂ ਨੂੰ ਇਹ ਸਮੱਸਿਆ ਹੁੰਦੀ ਹੈ, ਲਗਭਗ 10 ਵਿੱਚੋਂ 9 (90%) ਦਾ ਪਤਾ ਲੱਗ ਜਾਂਦਾ ਹੈ।

ਕੁਝ ਹੋਰ ਹਾਲਤਾਂ, ਜਿਵੇਂ ਕਿ ਦਿਲ ਦੇ ਨੁਕਸ ਦਾ ਪਤਾ ਲਗਾਉਣਾ ਵਧੇਰੇ ਮੁਸ਼ਕਲ ਹੁੰਦਾ ਹੈ। ਸਕੈਨ ਤਕਰੀਬਨ ਅੱਧੇ (੫੦%) ਅਜਿਹੇ ਬੱਚਿਆਂ ਦੀ ਭਾਲ ਕਰਦੇ ਹਨ ਜਿਨ੍ਹਾਂ ਨੂੰ ਦਿਲ ਦਾ ਨੁਕਸ ਹੁੰਦਾ ਹੈ।

ਕੁਝ ਹਾਲਤਾਂ ਜਿਹੜੀਆਂ ਜਾਂਚ ਦੇ ਦੌਰਾਨ ਦੇਖੀਆਂ ਜਾ ਸਕਦੀਆਂ ਹਨ, ਦਾ ਭਾਵ ਹੈ ਕਿ ਬੱਚੇ ਦੇ ਪੈਦਾ ਹੋਣ ਤੋਂ ਬਾਅਦ ਬੱਚੇ ਨੂੰ ਇਲਾਜ ਜਾਂ ਸਰਜਰੀ ਦੀ ਲੋੜ ਹੋ ਸਕਦੀ ਹੈ, ਉਦਾਹਰਨ ਲਈ ਫਟੇ ਹੋਏ ਬੁੱਲ੍ਹ। ਬਹੁਤ ਘੱਟ ਮਾਮਲਿਆਂ ਵਿਚ ਕੁਝ ਬਹੁਤ ਗੰਭੀਰ ਹਾਲਤਾਂ ਦਾ ਪਤਾ ਲੱਗਦਾ ਹੈ। ਉਦਾਹਰਨ ਲਈ, ਬੱਚੇ ਦਾ ਦਿਮਾਗ, ਗੁਰਦੇ, ਅੰਦਰੂਨੀ ਅੰਗ ਜਾਂ ਹੱਡੀਆਂ ਚੰਗੀ ਤਰਾਂ ਵਿਕਸਤ ਨਹੀਂ ਹੋਈਆਂ ਹੋਣਗੀਆਂ। ਬਹੁਤ ਹੀ ਗੰਭੀਰ ਦੁਰਲੱਭ ਮਾਮਲਿਆਂ ਵਿੱਚ, ਜਿੱਥੇ ਕੋਈ ਇਲਾਜ ਸੰਭਵ ਨਹੀਂ ਹੁੰਦਾ, ਬੱਚੇ ਦਾ ਜਨਮ ਹੋਣ ਤੋਂ ਤੁਰੰਤ ਬਾਅਦ ਜਾਂ ਗਰਭ ਅਵਸਥਾ ਦੇ ਦੌਰਾਨ ਹੀ ਉਸਦੀ ਮੌਤ ਹੋ ਜਾਵੇਗੀ।

ਇਸ ਸਕੈਨ ਦੌਰਾਨ NHS.UK ‘ਤੇ ਜਾਂਚ ਦੇ ਦੌਰਾਨ ਪਤਾ ਲਗਾਈਆਂ ਗਈਆਂ ਮੁੱਖ ਹਾਲਾਤਾਂ ਬਾਰੇ ਵਧੇਰੇ ਵਿਸਥਾਰਤ ਜਾਣਕਾਰੀ ਹੈ

3. ਸਕ੍ਰੀਨਿੰਗ ਟੈਸਟ

ਜ਼ਿਆਦਾ ਤਰ ਸਕੈਨ ਵਿਸ਼ੇਸ਼ ਸਿਖਲਾਈ ਪ੍ਰਾਪਤ ਸਟਾਫ ਰਾਹੀ ਕੀਤੇ ਜਾਂਦੇ ਹਨ ਜਿਨ੍ਹਾਂ ਨੂੰ ਸੋਨੋਗ੍ਰਾਫਰ ਕੀਹਾ ਜਾਂਦਾ ਹੈ।

ਇਸ ਕਰਕੇ ਕਿ ਸੋਨੋਗ੍ਰਾਫਰ ਬੱਚੇ ਦੀ ਚੰਗੀ ਤਸਵੀਰ ਲੈ ਸਕੇ, ਸਕੈਨ ਮੱਧਮ ਪ੍ਰਕਾਸ਼ ਵਾਲੇ ਕਮਰੇ ਵਿੱਚ ਕੀਤਾ ਜਾਂਦਾ ਹੈ।

  1. ਤੁਹਾਨੂੰ ਕਾਊਚ (ਪਲੰਘ) ਉਤੇ ਲੰਮੇ ਪੈਣ ਵਾਸਤੇ ਕਿਹਾ ਜਾਵੇਗਾ।
  2. ਤੁਹਾਨੂੰ ਆਪਣਾ ਟਾਪ ਉੱਤੇ ਚੱਕਣ ਅਤੇ ਸਕਰਟ ਜਾਂ ਪੈਂਟ ਆਪਣੇ ਚੂਲੇ ਤੱਕ ਥੱਲੇ ਕਰਨ ਵਾਸਤੇ ਕਿਹਾ ਜਾਵੇਗਾ।
  3. ਟਿਸ਼ੂ ਪੇਪਰ ਤੁਹਾਡੇ ਕਪੜਿਆਂ ਦੇ ਆਲੇ-ਦੁਆਲੇ ਟਿਕਾਏ ਜਾਣਗੇ ਤਾਂ ਕਿ ਅਲਟਰਾਸਾਉ ੱਲ ਉਨ੍ਹਾਂ ਨੂੰ ਨਾ ਲੱਗੇ, ਜਿਹੜੀ ਤੁਹਾਡੇ ਢਿੱਡ ਉਤੇ ਲਾਈ ਜਾਏਗੀ।
  4. ਸੋਨੋਗ੍ਰਾਫਰ ਫਿਰ ਇੱਕ ਹੱਥੀਂ-ਫੜਿਆ ਯੰਤਰ ਤੁਹਾਡੀ ਚਮੜੀ ਦੇ ਉਪਰ ਫੇਰੇਗਾ ਤਾਂ ਕਿ ਬੱਚੇ ਦੇ ਸਰੀਰ ਦੀ ਪਰਖ ਕੀਤੀ ਜਾ ਸਕੇ। ਜੈੱਲ ਇਹ ਪੱਕਾ ਬਣਾਉਦੀ ਹੈ ਕਿ ਯੰਤਰ ਅਤੇ ਤੁਹਾਡੀ ਚਮੜੀ ਵਿੱਚਾਲੇ ਚੰਗਾ ਸੰਪਰਕ ਹੋਵੇ।

ਸਕੈਨ ਕਰਵਾਉਣ ਦਾ ਕੋਈ ਦੁੱਖ ਨਹੀਂ ਲੱਗਦਾ ਪਰ ਸੋਨੋਗ੍ਰਾਫਰ ਲਈ ਸ਼ਾਇਦ ਥੋੜਾ ਦਬਾਅ ਪਾਉਣਾ ਜ਼ਰੂਰੀ ਹੋਵੇ ਤਾਂ ਕਿ ਬੱਚਾ ਚੰਗੀ ਤਰ੍ਹਾਂ ਨਾਲ ਨਜ਼ਰ ਆ ਸਕੇ। ਇਹ ਸ਼ਾਇਦ ਕਸ਼ਟਦਾਇੱਕ ਮਹਿਸੂਸ ਹੋਵੇ। ਬੱਚੇ ਦੀ ਇੱਕ ਕਾਲੇ ਅਤੇ ਚਿੱਟੇ ਰੰਗ ਦੀ ਤਸਵੀਰ ਅਲਟਰਾਸਾਉਂਡ ਸਕਰੀਨ ਤੇ ਨਜ਼ਰ ਆਵੇਗੀ। ਪਰਖ ਦੌਰਾਨ, ਸੋਨੋਗ੍ਰਾਫਰ ਸਕਰੀਨ ਨੂੰ ਇਸ ਤਰ੍ਹਾਂ ਟਿਕਾਉਣਗੇ ਕਿ ਉਨ੍ਹਾਂ ਨੂੰ ਬੱਚੇ ਦੀ ਤਸਵੀਰ ਚੰਗੀ ਤਰ੍ਹਾਂ ਨਾਲ ਨਜ਼ਰ ਆਵੇ। ਸਕਰੀਨ ਸ਼ਾਇਦ ਉਨ੍ਹਾਂ ਵੱਲ ਸਿੱਧੀ ਹੋਵੇ ਜਾਂ ਕੋਣ ਤੇ।

ਅਪੌਇੰਟਮੈਂਟ ਲਈ ਆਮ ਤੌਰ ਤੇ 30 ਕੁ ਮਿੰਟ ਲੱਗਦੇ ਹਨ।

ਹੋ ਸਕਦਾ ਹੈ ਕਿ ਤੁਹਾਨੂੰ ਅਪੌਇੰਟਮੈਂਟ ਤੇ ਆਉਣ ਲਈ ਆਪਣਾ ਬਲੈਡਰ ਪੁਰੀ ਤਰ੍ਹਾਂ ਭਰਿਆ ਰੱਖਣਾ ਪਵੇ। ਉਹ ਡਾਕਟਰ ਜਾਂ ਦਾਈ ਜਿਹੜੀ ਤੁਹਾਡੀ ਦੇਖਭਾਲ ਕਰ ਰਹੀ ਹੈ ਉਹ ਤੁਹਾਨੂੰ ਆਉਣ ਤੋਂ ਪਹਿਲਾਂ ਇਸ ਬਾਰੇ ਦੱਸੇਗੀ। ਜੇਕਰ ਤੁਸੀਂ ਨਿਸ਼ਚਿਤ ਨਹੀਂ ਹੋ, ਤੁਸੀਂ ਉਨ੍ਹਾਂ ਨਾਲ ਸੰਪਰਕ ਕਰਕੇ ਪੁੱਛ ਸਕਦੇ ਹੋ।

ਤੁਸੀਂ ਸ਼ਾਇਦ ਆਪਣੀ ਸਕੈਨ ਅਪੌਇੰਟਮੈਂਟ ਤੇ ਕਿਸੇ ਨੂੰ ਆਪਣੇ ਨਾਲ ਲਿਆਉਣ ਪਸੰਦ ਕਰੋ। ਬਹੁਤ ਸਾਰੇ ਹਸਪਤਾਲ ਬੱਚਿਆਂ ਨੂੰ ਸਕੈਨ ਲਈ ਲਿਆਉ ਦੀ ਇਜਾਜ਼ਤ ਨਹੀਂ ਦਿੰਦੇ ਕਿੳਂਕਿ ਉਥੇ ਬੱਚਿਆਂ ਦੀ ਦੇਖਰੇਖ ਆਮ ਤੌਰ ਤੇ ਉਪਲੱਬਧ ਨਹੀਂ ਹੁੰਦੀ। ਕਿਰਪਾ ਕਰਕੇ ਆਪਣੀ ਅਪੌਇੰਟਮੈਂਟ ਤੋਂ ਪਹਿਲਾਂ ਹਸਪਤਾਲ ਨਾਲ ਸੰਪਰਕ ਕਰਕੇ ਇਹ ਪਤਾ ਕਰੋ।

ਕਈ ਵਾਰ ਬੱਚੇ ਦੇ ਚੰਗੇ ਦ੍ਰਿਸ਼ਾਂ ਨੂੰ ਪ੍ਰਾਪਤ ਕਰਨਾ ਮੁਸ਼ਕਿਲ ਹੁੰਦਾ ਹੈ। ਇਸ ਦਾ ਮਤਲਬ ਇਹ ਨਹੀਂ ਕਿ ਚਿੰਤਾ ਕਰਨ ਵਾਲੀ ਕੋਈ ਗੱਲ ਨਹੀਂ ਹੈ। ਜੇ ਅਜਿਹਾ ਹੁੰਦਾ ਹੈ, ਤਾਂ ਤੁਹਾਨੂੰ ਗਰਭ ਅਵਸਥਾ ਦੇ 23 ਹਫਤਿਆਂ ਤੱਕ ਇੱਕ ਹੋਰ ਜਾਂਚ ਦੀ ਪੇਸ਼ਕਸ਼ ਕੀਤੀ ਜਾਵੇਗੀ। ਕਦੀ-ਕਦੀ ਇਹ ਦੂਜੀ ਜਾਂਚ ਪੂਰੀ ਨਹੀਂ ਕੀਤੀ ਜਾ ਸਕਦੀ, ਉਦਾਹਰਣ ਵਜੋਂ ਕਿਉਂਕਿ:

  • ਬੱਚਾ ਇਕ ਅਜੀਬ ਸਥਿਤੀ ਵਿਚ ਲੇਟਿਆ ਹੋਇਆ ਹੈ
  • ਤੁਹਾਡਾ ਵਜ਼ਨ ਔਸਤ ਵਜ਼ਨ ਤੋਂ ਵੱਧ ਹੈ

ਇਸ ਹਾਲਤ ਵਿਚ ਤੁਹਾਨੂੰ ਇਕ ਹੋਰ ਸਕ੍ਰੀਨਿੰਗ ਜਾਂਚ ਦੀ ਪੇਸ਼ਕਸ਼ ਨਹੀਂ ਕੀਤੀ ਜਾਵੇਗੀ ਪਰ ਜਨਮ ਤੋਂ ਬਾਅਦ ਤੁਹਾਡੇ ਬੱਚੇ ਲਈ ਸਰੀਰਕ ਮੁਆਇਨੇ ਦੀ ਪੇਸ਼ਕਸ਼ ਕੀਤੀ ਜਾਵੇਗੀ।

4. ਟੈਸਟ ਦੀ ਸੁਰੱਖਿਆ

ਬੱਚੇ ਜਾਂ ਮਾਂ ਨੂੰ ਅਲਟਰਾਸਾਉਂਡ ਸਕੈਨ ਕਰਾਉਣ ਦਾ ਕੋਈ ਜਾਣੂ ਖਤਰੇ ਨਹੀਂ ਹੁੰਦੇ ਪਰ ਇਹ ਮਹੱਤਵਪੂਰਨ ਹੈ ਕਿ ਤੁਸੀਂ ਧਿਆਨ ਨਾਲ ਵਿਚਾਰ ਕਰੋ ਕਿ 20 ਹਫ਼ਤੇ ਦੀ ਜਾਂਚ ਕਰਵਾਉਣੀ ਹੈ ਜਾਂ ਨਹੀਂ। ਇਹ ਜਾਂਚ ਉਹ ਜਾਣਕਾਰੀ ਪ੍ਰਦਾਨ ਕਰ ਸਕਦੀ ਹੈ ਜਿਸ ਦਾ ਮਤਲਬ ਹੋ ਸਕਦਾ ਹੈ ਕਿ ਤੁਹਾਨੂੰ ਅੱਗੇ, ਅਹਿਮ ਫੈਸਲੇ ਲੈਣੇ ਪੈਣਗੇ। ਮਿਸਾਲ ਵੱਜੋ, ਤੁਹਾਨੂੰ ਸ਼ਾਇਦ ਹੋਰ ਅਜਿਹੇ ਟੈਸਟਾਂ ਦੀ ਪੇਸ਼ਕਸ਼ ਕੀਤੀ ਜਾਵੇ ਜਿਨ੍ਹਾਂ ਨਾਲ ਗਰਭਪਾਤ ਦੇ ਖ਼ਤਰੇ ਮੁਮਕਨ ਹਨ।

5. ਸਕ੍ਰੀਨਿੰਗ ਕਰਾਉਣਾ ਤੁਹਾਡੀ ਚੋਣ ਹੈ

ਇਹ ਜ਼ਰੂਰੀ ਨਹੀਂ ਕਿ ਤੁਹਾਨੂੰ ਇਹ ਸਕੈਨ ਕਰਵਾਉਣਾ ਚਾਹੀਦਾ ਹੈ। ਕੁਝ ਲੋਕ ਇਹ ਪਤਾ ਕਰਨਾ ਚਾਹੁੰਦੇ ਹਨ ਕਿ ਕੀ ਉਨ੍ਹਾਂ ਦੇ ਬੱਚੇ ਨੂੰ 11 ਹਾਲਤਾਂ ਵਿੱਚੋਂ ਕੋਈ ਇਕ ਹੈ ਅਤੇ ਕੁਝ ਲੋਕ ਅਜਿਹਾ ਨਹੀਂ ਚਾਹੁੰਦੇ।

6. ਟੈਸਟ ਨਹੀਂ ਕਰਵਾਉਣਾ

ਜੇ ਤੁਸੀਂ ਜਾਂਚ ਨਾ ਕਰਵਾਉਣ ਦੀ ਚੋਣ ਕਰਦੇ ਹੋ, ਤਾਂ ਵੀ ਤੁਸੀਂ ਆਪਣੀ ਨਿਯਮਿਤ ਜਨਮ ਤੋਂ ਪਹਿਲਾਂ ਦੇ ਸਾਰੇ ਭਾਗਾਂ ਦੀ ਦੇਖਭਾਲ ਪ੍ਰਾਪਤ ਕਰ ਸਕਦੇ ਹੋ।

7. ਸੰਭਵ ਨਤੀਜੇ

ਜ਼ਿਆਦਾਤਰ ਜਾਂਚਾਂ ਦਰਸਾਉਂਦੀਆਂ ਹਨ ਕਿ ਬੱਚੇ ਦਾ ਉਮੀਦ ਦੇ ਮੁਤਾਬਕ ਵਿਕਾਸ ਹੋ ਰਿਹਾ ਹੈ, ਅਤੇ 11 ਵਿੱਚੋਂ ਕੋਈ ਵੀ ਹਾਲਤ ਨਹੀਂ ਲੱਭੀ ਹੈ।

ਜੇ ਕਿਸੇ ਹਾਲਤ ਦਾ ਪਤਾ ਲਗਦਾ ਹੈ ਜਾਂ ਸ਼ੱਕ ਹੁੰਦਾ ਹੈ, ਤਾਂ ਸੋਨੋਗਰਾਫ਼ਰ ਸਟਾਫ ਦੇ ਦੂਜੇ ਮੈਂਬਰ ਤੋਂ ਦੂਜੀ ਰਾਏ ਮੰਗ ਸਕਦਾ ਹੈ।

ਜਾਂਚਾਂ ਨਾਲ ਸਾਰੀਆਂ ਹਾਲਤਾਂ ਦਾ ਪਤਾ ਨਹੀਂ ਲਗਾਇਆ ਜਾ ਸਕਦਾ। ਹਮੇਸ਼ਾ ਅਜਿਹੀ ਸੰਭਾਵਨਾ ਹੁੰਦੀ ਹੈ ਕਿ ਬੱਚੇ ਦਾ ਜਨਮ ਸਿਹਤ ਦੇ ਕਿਸੇ ਅਜਿਹੇ ਮੁੱਦੇ ਸਮੇਤ ਹੁੰਦਾ ਹੈ ਜਿਸ ਦਾ ਪਤਾ ਜਾਂਚ ਦੁਆਰਾ ਨਹੀਂ ਲਗਾਇਆ ਜਾ ਸਕਦਾ।

8. ਹੋਰ ਟੈਸਟ

ਤੁਹਾਨੂੰ ਇਕ ਹੋਰ ਜਾਂਚ ਦੀ ਪੇਸ਼ਕਸ਼ ਕੀਤੀ ਜਾ ਸਕਦੀ ਹੈ, ਨਿਸਚਿਤ ਰੂਪ ਵਿੱਚ ਇਹ ਪਤਾ ਲਗਾਉਣ ਲਈ ਕਿ ਕੀ ਬੱਚਾ ਇਨ੍ਹਾਂ ਹਾਲਤਾਂ ਵਿੱਚੋਂ ਕਿਸੇ ਇਕ ਦਾ ਸ਼ਿਕਾਰ ਹੈ।

ਜੇ ਤੁਹਾਨੂੰ ਹੋਰ ਟੈਸਟਾਂ ਦੀ ਪੇਸ਼ਕਸ਼ ਕੀਤੀ ਜਾਂਦੀ ਹੈ, ਤਾਂ ਤੁਹਾਨੂੰ ਉਨ੍ਹਾਂ ਬਾਰੇ ਵਧੇਰੇ ਜਾਣਕਾਰੀ ਦਿੱਤੀ ਜਾਵੇਗੀ ਤਾਂ ਕਿ ਤੁਸੀਂ ਇਹ ਫੈਸਲਾ ਕਰ ਸਕੋ ਕਿ ਤੁਸੀਂ ਉਨ੍ਹਾਂ ਨੂੰ ਕਰਵਾਉਣਾ ਚਾਹੁੰਦੇ ਹੋ ਜਾਂ ਨਹੀ। ਤੁਸੀਂ ਇਸ ਬਾਰੇ ਵਿਚਾਰ-ਵਟਾਂਦਰਾ ਆਪਣੀ ਦਾਈ ਜਾਂ ਸਲਾਹਕਾਰ ਨਾਲ ਕਰ ਸਕਦੇ ਹੋ। ਜੇਕਰ ਜ਼ਰੂਰੀ ਹੋਵੇ, ਤੁਹਾਨੂੰ ਇੱਕ ਵਿਸ਼ੇਸ਼ੱਗ ਕੋਲ ਭੇਜਿਆ ਜਾ ਸਕਦਾ ਹੈ, ਸ਼ਾਇਦ ਕਿਸੇ ਹੋਰ ਹਸਪਤਾਲ ਵਿੱਚ।

9. ਮੇਰੇ ਨਤੀਜੇ ਪ੍ਰਾਪਤ ਕਰਨਾ

ਸੋਨੋਗ੍ਰਾਫਰ ਤੁਹਾਨੂੰ ਉਸੇ ਸਮੇਂ ਤੁਹਾਡੇ ਸਕੈਨ ਦੇ ਨਤੀਜੇ ਦੱਸ ਦਵੇਗਾ।

10. ਇਸ ਪਤ੍ਰਿਕਾ ਬਾਰੇ

ਜਨਤਕ ਸਿਹਤ ਇੰਗਲੈਂਡ (PHE) ਨੇ ਇਹ ਪਤ੍ਰਿਕਾ NHS ਦੀ ਤਰਫੋਂ ਤਿਆਰ ਕੀਤੀ।