ਪ੍ਰਚਾਰ ਸਮੱਗਰੀ

ਸਿਫਿਲਿਸ: ਤੁਹਾਡੇ ਸਕ੍ਰੀਨਿੰਗ ਟੈਸਟ ਦੇ ਪਾਜ਼ਿਟਿਵ ਨਤੀਜੇ ਦਾ ਕੀ ਮਤਲਬ ਹੈ

ਅੱਪਡੇਟ ਕੀਤਾ 20 ਮਈ 2022

Applies to England

ਤੁਹਾਡੇ ਹਾਲੀਆ ਸਕ੍ਰੀਨਿੰਗ ਟੈਸਟਾਂ ਵਿੱਚੋਂ ਇੱਕ ਦਾ ਨਤੀਜਾ ਸਿਫਿਲਿਸ ਲਈ ਪਾਜ਼ਿਟਿਵ ਸੀ। ਇਸਦਾ ਮਤਲਬ ਹੈ ਕਿ ਤੁਹਾਨੂੰ ਜਿਨਸੀ ਸਿਹਤ ਦੇ ਕਿਸੇ ਪੇਸ਼ੇਵਰ ਨਾਲ ਗੱਲ ਕਰਨ ਲਈ ਭੇਜੇ ਜਾਣ ਦੀ ਲੋੜ ਹੋਵੇਗੀ। ਇਹ ਜਾਣਕਾਰੀ ਦੱਸਦੀ ਹੈ ਕਿ ਸਿਫਿਲਿਸ ਕੀ ਹੈ ਅਤੇ ਗਰਭ-ਅਵਸਥਾ ਵਿੱਚ ਇਸਦਾ ਕੀ ਅਰਥ ਹੈ।

1. ਸਿਫਿਲਿਸ ਕੀ ਹੈ

ਸਿਫਿਲਿਸ ਖੂਨ ਵਿੱਚ ਪਾਈ ਜਾਂਦੀ ਇੱਕ ਬੈਕਟੀਰੀਆ ਦੀ ਲਾਗ ਹੈ। ਇਸ ਵੱਲ ਅਕਸਰ ਕਿਸੇ ਦਾ ਧਿਆਨ ਨਹੀਂ ਜਾਂਦਾ ਕਿਉਂਕਿ ਚਿੰਨ੍ਹ ਅਤੇ ਲੱਛਣ ਹਮੇਸ਼ਾ ਸਪੱਸ਼ਟ ਨਹੀਂ ਹੁੰਦੇ ਹਨ। ਪਰ, ਇਹ ਇੱਕ ਗੰਭੀਰ ਸਮੱਸਿਆ ਹੈ, ਜਿਸਦਾ ਇਲਾਜ ਨਾ ਕੀਤੇ ਜਾਣ ‘ਤੇ, ਤੁਹਾਡੇ ਅਤੇ ਤੁਹਾਡੇ ਬੱਚੇ ਦੋਵਾਂ ਲਈ ਗੰਭੀਰ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ।

2. ਕਾਰਨ

ਸਿਫਿਲਿਸ ਦੂਸਰਿਆਂ ਵਿੱਚ ਫੈਲ ਸਕਦੀ ਹੈ:

  • ਬੈਕਟੀਰੀਆ ਦੇ ਤੁਹਾਡੇ ਸਰੀਰ ਵਿੱਚ ਦਾਖਲ ਹੋਣ ਦੁਆਰਾ ਜੇ ਤੁਸੀਂ ਸਿਫਿਲਿਸ ਵਾਲੇ ਕਿਸੇ ਵਿਅਕਤੀ ਨਾਲ ਜਿਨਸੀ ਸੰਪਰਕ ਕਰਦੇ ਹੋ (ਆਮ ਤੌਰ ‘ਤੇ ਅਸੁਰੱਖਿਅਤ ਯੋਨੀ, ਗੁਦਾ ਜਾਂ ਮੌਖਿਕ ਸੈਕਸ ਦੌਰਾਨ)

  • ਗਰਭ-ਅਵਸਥਾ ਜਾਂ ਜਨਮ ਵੇਲੇ ਦੌਰਾਨ ਮਾਂ ਤੋਂ ਉਸ ਦੇ ਬੱਚੇ ਤੱਕ

  • ਸੂਈਆਂ ਦੀ ਸਾਂਝੀ ਵਰਤੋਂ ਕਰਨ ਦੁਆਰਾ ਲਾਗ-ਗ੍ਰਸਤ ਖੂਨ ਤੋਂ

3. ਇਲਾਜ

ਸਿਫਿਲਿਸ ਦਾ ਐਂਟੀਬਾਇਓਟਿਕ ਦਵਾਈਆਂ ਦੀਆਂ ਇੱਕ ਜਾਂ ਵੱਧ ਖੁਰਾਕਾਂ ਨਾਲ ਇਲਾਜ ਕੀਤਾ ਜਾ ਸਕਦਾ ਹੈ। ਜਿੰਨਾ ਪਹਿਲਾਂ ਇਸਦਾ ਇਲਾਜ ਕੀਤਾ ਜਾਂਦਾ ਹੈ, ਤੁਹਾਨੂੰ ਸਿਹਤ ਸੰਬੰਧੀ ਪੇਚੀਦਗੀਆਂ ਹੋਣ ਦੀ ਸੰਭਾਵਨਾ ਓਨੀ ਹੀ ਘੱਟ ਹੁੰਦੀ ਹੈ। ਸ਼ੁਰੂਆਤੀ ਇਲਾਜ ਗਰਭ-ਅਵਸਥਾ ਦੌਰਾਨ ਤੁਹਾਡੇ ਬੱਚੇ ਵਿੱਚ ਸਿਫਿਲਿਸ ਜਾਣ ਦੀ ਸੰਭਾਵਨਾ ਨੂੰ ਵੀ ਬਹੁਤ ਘਟਾ ਦਿੰਦਾ ਹੈ।

ਇਹ ਗੱਲ ਯਾਦ ਰੱਖਣੀ ਅਹਿਮ ਹੁੰਦੀ ਹੈ ਕਿ ਤੁਹਾਡੇ ਸਫਲ ਇਲਾਜ ਤੋਂ ਬਾਅਦ ਵੀ ਕੋਈ ਵਿਅਕਤੀ ਨੂੰ ਕਿਸੇ ਵੀ ਸਮੇਂ ਮੁੜ ਤੋਂ ਸਿਫਿਲਿਸ ਦੀ ਲਾਗ ਹੋ ਸਕਦੀ ਹੈ। ਇਸ ਕਾਰਨ ਕਰਕੇ, ਤੁਹਾਡੀ ਜਿਨਸੀ ਸਿਹਤ ਟੀਮ ਸਿਫ਼ਾਰਿਸ਼ ਕਰੇਗੀ ਕਿ ਤੁਹਾਡੇ ਜਿਨਸੀ ਸਾਥੀ ਦੀ ਵੀ ਜਾਂਚ ਕੀਤੀ ਜਾਵੇ, ਅਤੇ ਜੇ ਲੋੜ ਹੋਵੇ ਤਾਂ ਇਲਾਜ ਕੀਤਾ ਜਾਵੇ। ਤੁਹਾਨੂੰ ਉਦੋਂ ਤੱਕ ਆਪਣੇ ਸਾਥੀ ਨਾਲ ਸਾਰੇ ਜਿਨਸੀ ਸੰਪਰਕ ਤੋਂ ਬਚਣ ਦੀ ਲੋੜ ਹੋਵੇਗੀ ਜਦੋਂ ਤੱਕ ਤੁਹਾਡਾ ਦੋਵਾਂ ਦਾ ਇਲਾਜ ਸਮਾਪਤ ਨਹੀਂ ਹੋ ਜਾਂਦਾ।

ਜੇਕਰ ਤੁਹਾਡੇ ਜਾਂ ਤੁਹਾਡੇ ਸਾਥੀ ਦੇ ਹੋਰ ਜਿਨਸੀ ਸਾਥੀ ਹਨ, ਜਾਂ ਜੇਕਰ ਤੁਹਾਡੇ ਹੋਰ ਬੱਚੇ ਹਨ, ਤਾਂ ਉਹਨਾਂ ਨੂੰ ਵੀ ਟੈਸਟ ਕਰਵਾਉਣ ਦੀ ਲੋੜ ਹੋ ਸਕਦੀ ਹੈ। ਤੁਹਾਡੀ ਜਿਨਸੀ ਸਿਹਤ ਟੀਮ ਤੁਹਾਨੂੰ ਸਲਾਹ ਦੇਵੇਗੀ ਅਤੇ ਸਾਥੀਆਂ ਨਾਲ ਸੰਪਰਕ ਕਰਨ ਵਿੱਚ ਮਦਦ ਦੀ ਪੇਸ਼ਕਸ਼ ਕਰੇਗੀ।

4. ਆਪਣੇ ਬੱਚੇ ਦੀ ਰੱਖਿਆ ਕਰਨੀ

ਸਿਫਿਲਿਸ ਗਰਭ-ਅਵਸਥਾ ਦੇ ਦੌਰਾਨ ਮਾਂ ਤੋਂ ਬੱਚੇ ਵਿੱਚ ਜਾ ਸਕਦੀ ਹੈ। ਜੇ ਇਲਾਜ ਨਾ ਕੀਤਾ ਜਾਵੇ ਤਾਂ ਇਸਦੇ ਨਤੀਜੇ ਵਜੋਂ ਬੱਚੇ ਸਿਫਿਲਿਸ ਦੀ ਲਾਗ ਦੇ ਲੱਛਣਾਂ ਜਾਂ ਸੰਕੇਤਾਂ ਦੇ ਨਾਲ ਪੈਦਾ ਹੋ ਸਕਦੇ ਹਨ, ਜਿਸਨੂੰ ਜਮਾਂਦਰੂ ਸਿਫਿਲਿਸ ਕਿਹਾ ਜਾਂਦਾ ਹੈ। ਗਰਭ-ਅਵਸਥਾ ਵਿੱਚ ਸਿਫਿਲਿਸ ਦਾ ਜਲਦੀ ਤੋਂ ਜਲਦੀ ਇਲਾਜ ਇਸ ਨੂੰ ਰੋਕਣ ਦਾ ਸਭ ਤੋਂ ਵਧੀਆ ਮੌਕਾ ਦਿੰਦਾ ਹੈ।

ਸਿਫਿਲਿਸ ਹੋਣ ਨਾਲ ਤੁਹਾਡੇ ਬੱਚੇ ਨੂੰ ਜਨਮ ਦੇਣ ਦੇ ਤਰੀਕੇ ‘ਤੇ ਕੋਈ ਅਸਰ ਨਹੀਂ ਪਵੇਗਾ ਅਤੇ ਤੁਸੀਂ ਫਿਰ ਵੀ ਆਪਣੇ ਬੱਚੇ ਨੂੰ ਦੁੱਧ ਚੁੰਘਾ ਸਕਦੇ ਹੋ।

ਜੇਕਰ ਤੁਹਾਨੂੰ ਇਸ ਗਰਭ-ਅਵਸਥਾ ਵਿੱਚ ਸਿਫਿਲਿਸ ਦੇ ਇਲਾਜ ਦੀ ਲੋੜ ਹੈ, ਤਾਂ ਤੁਹਾਡੇ ਬੱਚੇ ਨੂੰ ਜਨਮ ਤੋਂ ਬਾਅਦ ਡਾਕਟਰ ਦੁਆਰਾ ਜਾਂਚ ਕਰਨ ਅਤੇ ਕੁਝ ਫਾਲੋ-ਅਪ ਖੂਨ ਦੇ ਟੈਸਟ ਕਰਵਾਉਣ ਦੀ ਲੋੜ ਹੋਵੇਗੀ। ਬਹੁਤ ਘੱਟ ਗਿਣਤੀ ਵਿੱਚ ਬੱਚਿਆਂ ਨੂੰ ਵੀ ਐਂਟੀਬਾਇਓਟਿਕ ਇਲਾਜ ਦੀ ਲੋੜ ਹੁੰਦੀ ਹੈ।

5. ਇਸ ਤੋਂ ਬਾਅਦ ਕੀ ਹੋਵੇਗਾ

ਜੇਕਰ ਤੁਹਾਨੂੰ ਪਹਿਲਾਂ ਹੀ ਰੈਫਰ ਨਹੀਂ ਕੀਤਾ ਗਿਆ ਹੈ ਤਾਂ ਤੁਹਾਨੂੰ ਤੁਹਾਡੀ ਸਥਾਨਕ ਜਿਨਸੀ ਸਿਹਤ ਟੀਮ ਕੋਲ ਰੈਫਰ ਕੀਤਾ ਜਾਵੇਗਾ।

ਟੀਮ ਤੁਹਾਡੇ ਲਈ ਲੋੜੀਂਦੇ ਇਲਾਜ ਬਾਰੇ ਤੁਹਾਡੇ ਨਾਲ ਗੱਲ ਕਰੇਗੀ ਅਤੇ ਤੁਹਾਨੂੰ ਹੋਰ ਜਿਨਸੀ ਤੌਰ ‘ਤੇ ਸੰਚਾਰਿਤ ਲਾਗਾਂ ਲਈ ਟੈਸਟ ਕਰਵਾਉਣ ਦੀ ਸਲਾਹ ਦੇ ਸਕਦੀ ਹੈ। ਇਹ ਮਹੱਤਵਪੂਰਨ ਹੈ ਕਿ ਤੁਸੀਂ ਗਰਭ-ਅਵਸਥਾ ਦੌਰਾਨ ਆਪਣੀਆਂ ਸਾਰੀਆਂ ਮੁਲਾਕਾਤਾਂ ਵਿੱਚ ਸ਼ਾਮਲ ਹੋਵੋ ਅਤੇ ਇਹ ਯਕੀਨੀ ਬਣਾਉਣ ਲਈ ਆਪਣਾ ਇਲਾਜ ਪੂਰਾ ਕਰੋ ਕਿ ਲਾਗ ਸਾਫ਼ ਹੋ ਗਈ ਹੈ।

6. ਕਿਸ ਨੂੰ ਇਹ ਜਾਣਨ ਦੀ ਲੋੜ ਹੁੰਦੀ ਹੈ ਕਿ ਮੈਨੂੰ ਸਿਫਿਲਿਸ ਹੈ

ਇਹ ਮਹੱਤਵਪੂਰਨ ਹੈ ਕਿ ਤੁਹਾਡੀ ਦੇਖਭਾਲ ਵਿੱਚ ਸ਼ਾਮਲ ਸਿਹਤ ਪੇਸ਼ੇਵਰਾਂ ਨੂੰ ਤੁਹਾਡੇ ਨਤੀਜਿਆਂ ਦੀ ਜਾਣਕਾਰੀ ਹੋਵੇ, ਤਾਂ ਜੋ ਉਹ ਯਕੀਨੀ ਬਣਾ ਸਕਣ ਕਿ ਤੁਸੀਂ ਅਤੇ ਤੁਹਾਡੇ ਬੱਚੇ ਨੂੰ ਸੁਰੱਖਿਅਤ ਅਤੇ ਪ੍ਰਭਾਵੀ ਇਲਾਜ ਮਿਲੇ।

7. ਪਰਦੇਦਾਰੀ

ਤੁਹਾਨੂੰ ਸਹੀ ਸਮੇਂ ‘ਤੇ ਸਕ੍ਰੀਨਿੰਗ ਲਈ ਬੁਲਾਉਣ ਵਾਸਤੇ NHS ਸਕ੍ਰੀਨਿੰਗ ਪ੍ਰੋਗਰਾਮ ਤੁਹਾਡੇ NHS ਰਿਕਾਰਡਾਂ ਤੋਂ ਨਿੱਜੀ ਜਾਣਕਾਰੀ ਦੀ ਵਰਤੋਂ ਕਰਦੇ ਹਨ। ਤੁਹਾਡੀ ਜਾਣਕਾਰੀ ਨੂੰ ਇਹ ਪੱਕਾ ਕਰਨ, ਕਿ ਤੁਹਾਨੂੰ ਉੱਚ ਗੁਣਵੱਤਾ ਵਾਲੀ ਦੇਖਭਾਲ ਪ੍ਰਾਪਤ ਹੋਵੇ, ਅਤੇ ਸਕ੍ਰੀਨਿੰਗ ਪ੍ਰੋਗਰਾਮਾਂ ਵਿੱਚ ਸੁਧਾਰ ਕਰਨ ਲਈ ਵੀ ਵਰਤਿਆ ਜਾਂਦਾ ਹੈ। ਤੁਹਾਡੀ ਜਾਣਕਾਰੀ ਕਿਵੇਂ ਵਰਤੀ ਅਤੇ ਸੁਰੱਖਿਅਤ ਕੀਤੀ ਜਾਂਦੀ ਹੈ, ਅਤੇ ਤੁਹਾਡੀਆਂ ਚੋਣਾਂ ਬਾਰੇ ਵਧੇਰੇ ਜਾਣਕਾਰੀ ਲਵੋ।

8. ਵਧੇਰੇ ਜਾਣਕਾਰੀ

ਤੁਹਾਨੂੰ ਸਿਫਿਲਿਸ ਬਾਰੇ ਵਧੇਰੇ ਜਾਣਕਾਰੀ ਇਹਨਾਂ ਤੋਂ ਮਿਲ ਸਕਦੀ ਹੈ:

ਜੇਕਰ ਤੁਹਾਡੇ ਕੋਈ ਹੋਰ ਸਵਾਲ ਜਾਂ ਚਿੰਤਾਵਾਂ ਹੋਣ, ਤਾਂ ਆਪਣੀ ਸਕ੍ਰੀਨਿੰਗ ਟੀਮ ਜਾਂ ਮਿਡਵਾਈਫ ਨਾਲ ਗੱਲ ਕਰੋ।